ਟੀਵੀ ਦੇ ਮਸ਼ਹੂਰ ਬਿਜ਼ਨਸ ਬੇਸਡ ਰਿਐਲਿਟੀ ਸ਼ੋਅ ‘ਸ਼ਾਰਕ ਟੈਂਕ ਇੰਡੀਆ’ ਦੇ ਜੱਜ ਅਨੁਪਮ ਮਿੱਤਲ ਨਾਲ ਇੱਕ ਹਾਦਸਾ ਹੋ ਗਿਆ ਸੀ। ਜਿਸ ਮਗਰੋਂ ਹਾਲ ਹੀ ਵਿੱਚ ਉਨ੍ਹਾਂ ਦੀ ਬਾਂਹ ਦੀ ਸਰਜਰੀ ਹੋਈ ਹੈ। ਬਾਂਹ ਦੀ ਸਰਜਰੀ ਹੋਣ ਮਗਰੋਂ ਕਾਰੋਬਾਰੀ ਅਨੁਪਮ ਮਿੱਤਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਕਾਰੋਬਾਰੀ ਅਨੁਪਮ ਮਿੱਤਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਅਪਡੇਟਸ ਫੈਨਜ਼ ਨਾਲ ਸਾਂਝਾ ਕਰਦੇ ਹਨ। ਹਾਲ ਹੀ ‘ਚ ਅਨੁਪਮ ਮਿੱਤਲ ਦਾ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬਾਂਹ ਟੁੱਟ ਗਈ ਸੀ। ਇਸ ਦੀ ਜਾਣਕਾਰੀ ਖ਼ੁਦ ਅਨੁਪਮ ਨੇ ਆਪਣੇ ਫੈਨਜ਼ ਨੂੰ ਦਿੱਤੀ ਹੈ। ਹਾਲ ਹੀ ਵਿੱਚ ਅਨੁਪਮ ਮਿੱਤਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਅਨੁਪਮ ਮਿੱਤਲ ਨੇ ਦੋ ਤਸਵੀਰਾਂ ਨਾਲ ਬਣੀ ਵੀਡੀਓ ਪੋਸਟ ਕੀਤੀ ਹੈ। ਪਹਿਲੀ ਤਸਵੀਰ ‘ਚ ਅਨੁਪਮ ਨੂੰ ਹਸਪਤਾਲ ਦੇ ਬੈੱਡ ‘ਤੇ ਪਏ ਦੇਖਿਆ ਜਾ ਸਕਦਾ ਹੈ।
ਦੂਜੀ ਤਸਵੀਰ ਰਾਹੀਂ ਉਹ ਆਪਣੇ ਆਪ ਨੂੰ ਮਜ਼ਬੂਤ ਦੱਸਦੇ ਹੋਏ ਨਜ਼ਰ ਆ ਰਹੇ ਹਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਘਰ ਪਰਤ ਆਏ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਨੇ ਕੈਪਸ਼ਨ ‘ਚ ਲਿਖਿਆ, ”ਜਦੋਂ ਮੰਜ਼ਿਲ ਹੋਰ ਦੂਰ ਹੋ ਜਾਂਦੀ ਹੈ…ਪਹਿਲਾਂ ਨਾਲੋਂ ਜ਼ਿਆਦਾ ਲੜੋ।” ਅਨੁਪਮ ਮਿੱਤਲ ਨੇ ਅੱਗੇ ਲਿਖਿਆ, ” ਮੈਂ ਕਈ ਸਾਲਾਂ ਤੋਂ ਚੰਗੇ ਸ਼ੇਪ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਤੁਸੀਂ ਕਿਸੇ ਚੀਜ਼ ਦਾ ਪਿੱਛਾ ਕਰਦੇ ਹੋ ਅਤੇ ਤੁਸੀਂ ਉੱਥੇ ਪਹੁੰਚਣ ਹੀ ਵਾਲੇ ਹੁੰਦੇ ਹੋ ਤਾਂ ਜ਼ਿੰਦਗੀ ਤੁਹਾਨੂੰ ਉੱਥੇ ਵਾਪਸ ਲੈ ਜਾਂਦੀ ਹੈ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਸੀ। ਅਸਫ਼ਲਤਾਵਾਂ ਅਤੇ ਨਾਕਆਊਟਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਹਾਂ, ਪਰ ਅਸੀਂ ਕੀ ਕਰ ਸਕਦੇ ਹਾਂ… ਮੁੜ ਉੱਠਣਾ ਹੈ।” ਅਨੁਪਮ ਦੇ ਫੈਨਜ਼ ਇਸ ਪੋਸਟ ‘ਤੇ ਕਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆ ਕਰ ਰਹੇ ਹਨ।












