ਟੀਵੀ ਦਾ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਆਪਣੇ ਆਖਰੀ ਪੜਾਅ ‘ਤੇ ਹੈ। ਅਜਿਹੇ ‘ਚ ਕਈ ਸਿਤਾਰੇ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਇਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸ਼ਹਿਨਾਜ਼ ਗਿੱਲ ਵੀ ਹੈ। ਜਿਸ ਨੂੰ ‘ਬਿੱਗ ਬੌਸ 13’ ‘ਚ ਪ੍ਰਤੀਯੋਗੀ ਦੇ ਰੂਪ ‘ਚ ਦੇਖਿਆ ਗਿਆ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਐਪੀਸੋਡ ਵਿੱਚ ਮਰਹੂਮ ਸਿਧਾਰਥ ਸ਼ੁਕਲਾ ਨੂੰ ਸਪੈਸ਼ਲ ਟ੍ਰਿਬਿਊਟ ਦੇਣ ਜਾ ਰਹੀ ਹੈ।

ਇਹ ਬਿੱਗ ਬੌਸ ਦਾ ਉਹ ਪੜਾਅ ਹੈ ਜਿੱਥੋਂ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਣ ਵਾਲੀ ਸ਼ਹਿਨਾਜ਼ ਦਾ ਸਫਰ ਸ਼ੁਰੂ ਹੋਇਆ ਸੀ। ਸਟੇਜ ‘ਤੇ ਆਉਂਦੇ ਹੀ ਸ਼ਹਿਨਾਜ਼ ਦੀਆਂ ਅੱਖਾਂ ‘ਚ ਹੰਝੂ ਆ ਗਏ, ਸਲਮਾਨ ਨੇ ਉਸ ਤੋਂ ਪੁੱਛਿਆ ਕਿ,ਕੀ ਹੋਇਆ, ਆਪਣੇ ਹੰਝੂ ਪੂੰਝਦੇ ਹੋਏ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਤੁਹਾਨੂੰ ਦੇਖ ਕੇ ਭਾਵੁਕ ਹੋ ਗਈ। ਇਸ ਤੋਂ ਬਾਅਦ ਸਲਮਾਨ ਨੇ ਤੁਰੰਤ ਉਸ ਨੂੰ ਗਲੇ ਲਗਾ ਲਿਆ ਅਤੇ ਹਿੰਮਤ ਦੇਣ ਦੀ ਕੋਸ਼ਿਸ਼ ਕੀਤੀ।
ਸ਼ਹਿਨਾਜ਼ ਦੀ ਇਹ ਹਾਲਤ ਦੇਖ ਕੇ ਸਲਮਾਨ ਖੁਦ ਵੀ ਭਾਵੁਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ‘ਚ ਵੀ ਹੰਝੂ ਆ ਜਾਂਦੇ ਹਨ। ਸ਼ਹਿਨਾਜ਼ ਅਤੇ ਸਲਮਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਪਰਸਟਾਰ ਦੇ ਫੈਨ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 15’ ਦਾ ਫਿਨਾਲੇ 29-30 ਜਨਵਰੀ ਨੂੰ ਹੋਣ ਜਾ ਰਿਹਾ ਹੈ। 30 ਜਨਵਰੀ ਨੂੰ ਪੂਰੇ ਦੇਸ਼ ਦੇ ਸਾਹਮਣੇ ਇਸ ਸੀਜ਼ਨ ਦੇ ਜੇਤੂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।












