ਅਰਪਿਤਾ ਅਤੇ ਆਯੂਸ਼ ਸ਼ਰਮਾ ਨੇ ਇੱਕ ਧਮਾਕੇਦਾਰ ਈਦ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਈਦ ਤੋਂ ਪਹਿਲਾਂ ਹੀ ਸ਼ਹਿਨਾਜ਼ ਦੇ ਹਿੱਸੇ ‘ਚ ਇਕ ਵੱਡਾ ਪ੍ਰੋਜੈਕਟ ਆ ਗਿਆ ਹੈ ਅਤੇ ਸਲਮਾਨ ਖਾਨ ਦੀ ਨਵੀਂ ਫਿਲਮ ਉਨ੍ਹਾਂ ਦੇ ਝੋਲੇ ‘ਚ ਆ ਗਈ ਹੈ। ਅਜਿਹੇ ‘ਚ ਸ਼ਹਿਨਾਜ਼ ਅਰਪਿਤਾ ਖਾਨ ਅਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ ‘ਚ ਪਹੁੰਚੀ ਜਿੱਥੇ ਸਲਮਾਨ ਵੀ ਮੌਜੂਦ ਸਨ। ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਟਰੈਂਡ ਕਰ ਰਹੀ ਹੈ। ਜੀ ਹਾਂ ਸਲਮਾਨ ਖ਼ਾਨ ਦੇ ਨਾਲ ਸ਼ਹਿਨਾਜ਼ ਦੀਆਂ ਨਵੀਆਂ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਬੀਤੀ ਰਾਤ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਅਤੇ ਆਯੂਸ਼ ਸ਼ਰਮਾ ਨੇ ਆਪਣੇ ਘਰ ‘ਤੇ ਈਦ ਪਾਰਟੀ ਦਿੱਤੀ ਸੀ ।
ਇਸ ਪਾਰਟੀ ‘ਚ ਬਾਲੀਵੁੱਡ ਇੰਡਸਟਰੀ ਦੀਆਂ ਸਾਰੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਪਰ ਇਸ ਪਾਰਟੀ ਦੀ ਵਾਹ ਵਾਹੀ ਲੁੱਟੀ ਸ਼ਹਿਨਾਜ਼ ਗਿੱਲ ਨੇ। ਪਾਰਟੀ ‘ਚ ਸ਼ਹਿਨਾਜ਼ ਗਿੱਲ ਵੀ ਮੌਜੂਦ ਸੀ ਅਤੇ ਇੱਥੇ ਸਲਮਾਨ ਖ਼ਾਨ ਨਾਲ ਉਨ੍ਹਾਂ ਦੀ ਬਾਂਡਿੰਗ ਵੀ ਦੇਖਣ ਨੂੰ ਮਿਲੀ। ਅਰਪਿਤਾ ਅਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ ਤੋਂ ਆਏ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ ‘ਚ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਇੱਕ-ਦੂਜੇ ਨੂੰ ਜੱਫੀ ਪਾ ਰਹੇ ਹਨ ਅਤੇ ਸ਼ਹਿਨਾਜ਼ ਵੀ ਉਨ੍ਹਾਂ ਨੂੰ ਮਜ਼ੇਦਾਰ ਤਰੀਕੇ ਨਾਲ ਆਪਣੀ ਕਾਰ ਤੱਕ ਲੈ ਕੇ ਆਉਂਦੀ ਹੈ।
ਸਾਹਮਣੇ ਆਈ ਦੂਜੀ ਵੀਡੀਓ ‘ਚ ਉਹ ਮੀਡੀਆ ਫੋਟੋਗ੍ਰਾਫਰਾਂ ਨੂੰ ਦੇਖ ਕੇ ਕਹਿੰਦੀ ਹੈ ਕਿ ਸਾਰੇ ਦੇਖੋ ਸਲਮਾਨ ਸਰ ਮੈਨੂੰ ਕਾਰ ਤੱਕ ਛੱਡਣ ਆਏ ਹਨ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦੇ ਕਿਊਟ ਅੰਦਾਜ਼ ਨੂੰ ਦੇਖ ਕੇ ਲੋਕ ਕਈ ਪ੍ਰਤੀਕਿਰਿਆਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਸ਼ਹਿਨਾਜ਼ ਗਿੱਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਖਬਰਾਂ ਆਈਆਂ ਹਨ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।












