ਨਵੀਂ ਦਿੱਲੀ: ਟੀਵੀ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਪ੍ਰੇਰਨਾ ਦੇ ਕਿਰਦਾਰ ਨਾਲ ਸਾਰਿਆਂ ਦੇ ਦਿਲਾਂ ਵਿੱਚ ਇੱਕ ਖਾਸ ਪਛਾਣ ਬਣਾਈ ਹੈ। ਅੱਜ ਵੀ ਬਹੁਤ ਸਾਰੇ ਲੋਕ ਉਸ ਨੂੰ ਪ੍ਰੇਰਨਾ ਦੇ ਨਾਂ ਨਾਲ ਯਾਦ ਕਰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 41 ਸਾਲਾ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਅਤੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਹੈ। ਫੈਨਜ਼ ਵੀ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਸ਼ਵੇਤਾ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਉਹ ਦੁਲਹਨ ਦੇ ਰੂਪ ‘ਚ ਨਜ਼ਰ ਆ ਰਹੀ ਹੈ। ਸ਼ਵੇਤਾ ਤਿਵਾਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਸੇ ਦੀ ਗੋਦ ‘ਚ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ‘ਮੇਰੇ ਡੈਡ ਕੀ ਦੁਲਹਨ’ ਦੇ ਸੈੱਟ ਦੀ ਹੈ ਜਿੱਥੇ ਉਹ ਵਰੁਣ ਬਰੋਲਾ ਨਾਲ ਸੀਰੀਅਲ ‘ਚ ਵਿਆਹ ਕਰਦੀ ਨਜ਼ਰ ਆ ਰਹੀ ਹੈ। ਸੀਰੀਅਲ ‘ਚ ਦੋਹਾਂ ਦੇ ਵਿਆਹ ਦਾ ਸੀਨ ਸੀ। ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਵੇਤਾ ਤਿਵਾਰੀ ਦੋ ਵਾਰ ਵਿਆਹ ਕਰ ਚੁੱਕੀ ਹੈ, ਪਹਿਲਾ ਵਿਆਹ 1998 ‘ਚ ਰਾਜਾ ਚੌਧਰੀ ਨਾਲ ਹੋਇਆ ਸੀ।
ਜਿਸ ਨਾਲ ਉਸ ਦੀ ਇੱਕ ਬੇਟੀ ਹੈ। ਦੋਵਾਂ ਦਾ ਵਿਆਹ 14 ਸਾਲ ਤੱਕ ਚੱਲਿਆ ਅਤੇ ਫਿਰ ਦੋਵੇਂ ਵੱਖ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਦੂਜਾ ਵਿਆਹ ਅਭਿਨਵ ਕੋਹਲੀ ਨਾਲ ਹੋਇਆ ਸੀ। ਅਭਿਨਵ ਅਤੇ ਸ਼ਵੇਤਾ ਦਾ ਇੱਕ ਬੇਟਾ ਹੈ। ਦੋਹਾਂ ਦਾ ਵਿਆਹ ਨਹੀਂ ਚੱਲ ਸਕਿਆ ਅਤੇ ਹੁਣ ਅਭਿਨਵ ਅਤੇ ਸ਼ਵੇਤਾ ਦੇ ਰਸਤੇ ਵੱਖ ਹੋ ਗਏ ਹਨ। ਦੱਸ ਦਈਏ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਮਨੋਰੰਜਨ ਜਗਤ ਚ ਐਂਟਰੀ ਕਰ ਚੁੱਕੀ ਹੈ। ਉਹ ਕਈ ਮਿਊਜ਼ਿਕ ਵੀਡੀਓ ਚ ਬਤੌਰ ਮਾਡਲ ਆਪਣੀ ਅਦਾਵਾਂ ਬਿਖੇਰ ਚੁੱਕੀ ਹੈ। ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ ‘ਚ ਪਲਕ ਨੇ ਖੂਬ ਵਾਹ ਵਾਹੀ ਖੱਟੀ ਸੀ।












