ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਚਰਚਾਵਾਂ ਇਨ੍ਹੀਂ ਦਿਨੀਂ ਜ਼ੋਰਾਂ ‘ਤੇ ਹਨ। ਖਬਰਾਂ ਦੀ ਮੰਨੀਏ ਤਾਂ ਦੋਵੇਂ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ ਅਤੇ ਅਜਿਹੇ ‘ਚ ਉਨ੍ਹਾਂ ਨੇ ਵੇਨਿਊ ਵੀ ਫਾਈਨਲ ਕਰ ਲਿਆ ਹੈ। ਇਸ ਦੇ ਨਾਲ ਹੀ ਵਿਆਹ ਦੀ ਗੈਸਟ ਲਿਸਟ ਵੀ ਸਾਹਮਣੇ ਆ ਗਈ ਹੈ। ਹਾਲਾਂਕਿ ਵਿਆਹ ਦੀਆਂ ਖਬਰਾਂ ‘ਤੇ ਅਜੇ ਤੱਕ ਸਿਧਾਰਥ ਅਤੇ ਕਿਆਰਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਖਬਰਾਂ ਮੁਤਾਬਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀ ਲਿਸਟ ‘ਚ ਪਹਿਲਾ ਨਾਂ ਕਰਨ ਜੌਹਰ ਦਾ ਹੈ। ਇਸ ਦੇ ਨਾਲ ਹੀ ਕਿਆਰਾ ਅਤੇ ਸਿਧਾਰਥ ਆਪਣੇ ਕੁਝ ਕਰੀਬੀ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਵੀ ਬੁਲਾ ਸਕਦੇ ਹਨ। ਇਸ ਤੋਂ ਇਲਾਵਾ ਵਿੱਕੀ ਕੌਸ਼ਲ, ਕੈਟਰੀਨਾ ਕੈਫ, ਵਰੁਣ ਧਵਨ, ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਸਿੰਘ ਨੂੰ ਵੀ ਸੱਦੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਸ਼ਵਨੀ ਯਾਰਦੀ ਦੇ ਨਾਂ ਦੀ ਵੀ ਪੁਸ਼ਟੀ ਹੋਈ ਹੈ, ਜੋ ਇਸ ਜੋੜੇ ਦੇ ਕਰੀਬੀ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਤਰੀਕ ਅਜੇ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦਾ ਸਥਾਨ ਤੈਅ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ਹੋਟਲ ‘ਚ ਹੋਵੇਗਾ।
----------- Advertisement -----------
ਸਿਧਾਰਥ-ਕਿਆਰਾ ਦੇ ਵਿਆਹ ‘ਚ ਸ਼ਾਮਲ ਹੋਣਗੇ ਇਹ ਸਿਤਾਰੇ, ਲਿਸਟ ਆਈ ਸਾਹਮਣੇ!
Published on
----------- Advertisement -----------
----------- Advertisement -----------












