August 24, 2026, 5:26 pm
----------- Advertisement -----------
HomeNewsEntertainmentਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'SYL' ਨੇ ਤੋੜੇ ਸਾਰੇ ਰਿਕਾਰਡ,ਰਿਲੀਜ਼ ਤੋਂ ਬਾਅਦ...

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘SYL’ ਨੇ ਤੋੜੇ ਸਾਰੇ ਰਿਕਾਰਡ,ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ਨੰਬਰ ਇੱਕ ‘ਚ

Published on

----------- Advertisement -----------

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਵੀਰਵਾਰ ਨੂੰ ਐਸਵਾਈਐਲ (SYL Song) ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਸ ਗੀਤ ਨੂੰ ਰਿਲੀਜ਼ ਹੋਣ ਦੇ ਕੁੱਝ ਮਿੰਟਾਂ ‘ਚ ਹੀ ਲੱਖਾਂ ਲੋਕਾਂ ਨੇ ਵੇਖਿਆ। ਇਹ ਗੀਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਅਧਾਰਿਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਛੱਡੋ, ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਤੇ ਗਾਇਕੀ ਖੁਦ ਸਿੱਧੂ ਮੂਸੇਵਾਲਾ ਨੇ ਹੀ ਕੀਤੀ ਹੈ।

YouTube player

ਇਸ ਗੀਤ ਦਾ ਵੀਡੀਓ ਦਾ ਕੰਮ ਨਵਕਰਨ ਬਰਾੜ ਵੱਲੋਂ ਕੀਤਾ ਗਿਆ ਹੈ । ਇਸ ਗੀਤ ਨੇ ਰਿਲੀਜ਼ ਤੋਂ ਬਾਅਦ ਹੀ ਕਈ ਰਿਕਾਰਡਜ਼ ਬਣਾ ਦਿੱਤੇ ਨੇ। ਦੱਸ ਦਈਏ ਇਸ ਗੀਤ ਰਿਲੀਜ਼ ਤੋਂ ਬਾਅਦ 30 ਮਿੰਟਾਂ ‘ਚ ਹੀ ਇੱਕ ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਸੀ, ਜੋ ਕਿ ਪਹਿਲਾ ਅਜਿਹਾ ਕਰਨ ਵਾਲਾ ਪਹਿਲਾ ਪੰਜਾਬੀ ਗੀਤ ਹੈ ਜਿਸ ਨੇ ਏਨੀਂ ਜਲਦੀ ਇੱਕ ਮਿਲੀਅਨ ਵਿਊਜ਼ ਨੂੰ ਪਾਰ ਕੀਤਾ ਹੈ। ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ ‘ਤੇ ਸਿੱਧੂ ਮੂਸੇਵਾਲਾ ਨੂੰ 7 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਉਸ ਦੀ ਆਖਰੀ ਪੋਸਟ ਨੂੰ ਵੀ 79 ਲੱਖ ਤੋਂ ਵੱਧ ਵਿਊਜ਼ ਮਿਲੇ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਰਸ਼ ਡੱਲਾ ਦੀ ਕਥਿਤ ਆਡੀਓ ਵਿੱਚ ਪੰਜਾਬੀ ਗਾਇਕ ਦਾ ਨਾਂਅ ਆਇਆ ਸਾਹਮਣੇ

ਅਰਸ਼ ਡੱਲਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਸਨੇ ਕਿਹਾ,...

‘ਜੇ ਸੱਜਣ ਕੁਮਾਰ ਰੋਲ ਮਾਡਲ ਨੇ ਤਾਂ ਰਾਹੁਲ ਗਾਂਧੀ ਬੱਸ ਅੱਗੇ ਉਨ੍ਹਾਂ ਦੀ ਫੋਟੋ ਲਾ ਕੇ ਆਉਣ’ : ਧਾਲੀਵਾਲ

ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਦੇ ਮਾਮਲੇ...

ਮਜੀਠੀਆ ਤੋਂ ਬਾਅਦ ਬਾਦਲ-ਕੈਪਟਨ ਦੇ ਗੜ੍ਹਾਂ ’ਚ ਪਹੁੰਚਣਗੇ CM ਮਾਨ, 26 ਅਗਸਤ ਤੋਂ ਮੁੜ ‘ਲੋਕ ਮਿਲਣੀ’

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ...

ਬੱਚਿਆਂ ਲਈ ਕਿਤਾਬਾਂ ਲੈਣ ਗਿਆ ਪੰਜਾਬੀ ਨੌਜਵਾਨ, ਇਟਲੀ ‘ਚ ਦਰਦਨਾਕ ਹਾਦਸੇ ਨੇ ਲਈ ਜਾਨ

ਇਟਲੀ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ...

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ‘ਤੇ ਉੱਠੇ ਸਵਾਲ, ਸਾਬਕਾ ਮੇਅਰ ਨੇ PU ਪ੍ਰਸ਼ਾਸਨ ਤੋਂ ਮੰਗੀ ਜਾਂਚ

ਪੰਜਾਬ ਯੂਨੀਵਰਸਿਟੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਐੱਮ.ਏ. ਪਬਲਿਕ ਐਡਮਿਨਿਸਟ੍ਰੇਸ਼ਨ ਦੀ...

ਪੰਜਾਬ ਦੇ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਪੁਲਿਸ ‘ਚ ਹੋਇਆ ਭਰਤੀ

ਸ਼ਿਵਾਲਿਕ ਹਿੱਲਜ਼ ਪਬਲਿਕ ਹਾਈ ਸਕੂਲ ਰੁਘਵਾਲ ਦੇ ਹੋਣਹਾਰ ਸਾਬਕਾ ਵਿਦਿਆਰਥੀ ਦੀਪਕ ਕੁਮਾਰ ਪੁੱਤਰ ਮਲਕੀਤ...

ਮਹਿੰਗਾਈ ਦਾ ਵੱਡਾ ਝਟਕਾ: ਆਟਾ, ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ!

ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ...

ਮੁੰਬਈ ‘ਚ ਗਣੇਸ਼ ਉਤਸਵ ਤੋਂ ਪਹਿਲਾਂ ਵੱਡਾ ਹਾਦਸਾ, 22 ਫੁੱਟ ਦੀ ਪ੍ਰਤਿਮਾ ਡਿੱਗਣ ਨਾਲ 2 ਦੀ ਮੌਤ; 5 ਜ਼ਖ਼ਮੀ

ਦੱਖਣੀ ਮੁੰਬਈ ਦੇ ਭੁਲੇਸ਼ਵਰ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ ਗਣੇਸ਼ ਪ੍ਰਤਿਮਾ ਦੇ ਆਗਮਨ ਜਲੂਸ...