ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਹੈ। ਮਾਪਿਆਂ ਦੇ ਨਾਲ-ਨਾਲ ਸਿੱਧੂ ਦੇ ਫੈਨਸ ਸਰਕਾਰ ਤੋਂ ਇਨਸਾਫ ਦੀ ਲਗਾਤਾਰ ਮੰਗ ਕਰ ਰਹੇ ਹਨ। ਅਜਿਹੇ ‘ਚ ਸਿੱਧੂ ਦੇ ਪਰਿਵਾਰ ਨੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਸਿੱਧੂ ਦੀ ਹਵੇਲੀ ‘ਤੇ ਹੁਣ ਜਸਟਿਸ ਬੁੱਕ ਲਗਾਈ ਗਈ ਹੈ। ਜਿਸ ‘ਤੇ ਇੱਥੇ ਆਉਣਗੇ ਵਾਲੇ ਲੋਕ ਸਿੱਧੂ ਨੂੰ ਇਨਸਾਫ਼ ਲਈ ਦਸਤਖ਼ਤ ਕਰਨਗੇ ਤੇ ਇਨਸਾਫ ਲਈ ਅਪੀਲ ਵੀ ਕਰਨਗੇ। 100000 ਪ੍ਰਸ਼ੰਸ਼ਕਾਂ ਦੇ ਦਸਤਖ਼ਤ ਪੂਰੇ ਹੋਣ ਤੋਂ ਬਾਅਦ ਇਸ ਬੁੱਕ ਨੂੰ ਕੋਰਟ ਵਿੱਚ ਪੇਸ਼ ਕਰਕੇ ਮਰਹੂਮ ਸਿੰਗਰ ਦੇ ਕਤਲ ਮਾਮਲੇ ‘ਚ ਇਨਸਾਫ਼ ਲਈ ਪਟੀਸ਼ਨ ਪਾਈ ਜਾਵੇਗੀ।
----------- Advertisement -----------
ਪੁੱਤ ਮੂਸੇਵਾਲਾ ਨੂੰ ਹੁਣ ਇੰਝ ਇਨਸਾਫ ਦਿਵਾਉਣਗੇ ਮਾਤਾ-ਪਿਤਾ! FANS ਵੀ ਕਰਣਗੇ Full Support!
Published on
----------- Advertisement -----------












