ਪੰਜਾਬੀ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ਵਿੱਚ ਹੋਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਸ਼ੋਅ ਨੂੰ ਰੱਦ ਕਰਨ ਦਾ ਕਾਰਨ ਮੀਕਾ ਸਿੰਘ ਦੀ ਖਰਾਬ ਸਿਹਤ ਨੂੰ ਦੱਸਿਆ ਜਾ ਰਿਹਾ ਹੈ।
ਮੀਕਾ ਦੀ ਟੀਮ ਦਾ ਕਹਿਣਾ ਹੈ ਕਿ ਅਮਰੀਕਾ ‘ਚ ਲਗਾਤਾਰ 2 ਮਹੀਨੇ ਸ਼ੋਅ ਕਰਨ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਲਗਭਗ 3 ਹਫਤੇ ਆਰਾਮ ਕਰਨ ਲਈ ਕਿਹਾ ਹੈ, ਪਰ ਜਦੋਂ ਟੀਮ ਤੋਂ ਉਨ੍ਹਾਂ ਦੀ ਬੀਮਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੋਰ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ‘ਚ ਸ਼ੋਅ ਰੱਦ ਹੋਣ ਦਾ ਕਾਰਨ ਆਸਟ੍ਰੇਲੀਆ ਸਰਕਾਰ ਵੱਲੋਂ ਮੀਕਾ ਦਾ ਵੀਜ਼ਾ ਰੱਦ ਹੋਣਾ ਵੀ ਦੱਸਿਆ ਜਾ ਰਿਹਾ ਹੈ, ਫਿਲਹਾਲ ਉਨ੍ਹਾਂ ਦੀ ਟੀਮ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸ ਦਈਏ ਕਿ ਮੀਕਾ ਨੇ 2 ਦਿਨ ਪਹਿਲਾਂ ਆਪਣੇ ਆਸਟ੍ਰੇਲੀਆ ਟ੍ਰਿਪ ਬਾਰੇ ਟਵੀਟ ਕੀਤਾ ਸੀ। ਉਸਨੇ ਲਿਖਿਆ- “ਮੈਂ ਆਸਟ੍ਰੇਲੀਆ ਆ ਰਿਹਾ ਹਾਂ। ਮੇਰੇ ਨਾਲ ਨੱਚਣ ਲਈ ਤਿਆਰ ਹੋ ਜਾਓ।” ਮੀਕਾ ਸਿੰਘ ਨੇ ਆਸਟ੍ਰੇਲੀਆ ‘ਚ ਕਰੀਬ 5 ਸ਼ੋਅ ਕਰਨੇ ਸਨ। 11 ਅਗਸਤ ਨੂੰ ਸਿਡਨੀ, 12 ਅਗਸਤ ਨੂੰ ਐਡੀਲੇਡ, 13 ਅਗਸਤ ਨੂੰ ਮੈਲਬੋਰਨ, 18 ਅਗਸਤ ਨੂੰ ਨਿਊਜ਼ੀਲੈਂਡ ਅਤੇ 19 ਅਗਸਤ ਨੂੰ ਬ੍ਰਿਸਬੇਨ ਵਿੱਚ ਸ਼ੋਅ ਹੋਣੇ ਸਨ। ਇਨ੍ਹਾਂ ਸਾਰੇ ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਸਨ ਪਰ ਅਚਾਨਕ ਇਨ੍ਹਾਂ ਸ਼ੋਅ ਨੂੰ ਰੱਦ ਕਰਨ ਦਾ ਸੁਨੇਹਾ ਆਉਣ ਨਾਲ ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕ ਨਿਰਾਸ਼ ਹੋ ਗਏ ਹਨ।
----------- Advertisement -----------
ਗਾਇਕ ਮੀਕਾ ਸਿੰਘ ਦੇ ਆਸਟ੍ਰੇਲੀਆ ‘ਚ ਹੋਣ ਵਾਲੇ ਸਾਰੇ ਸ਼ੋਅ ਹੋਏ Cancel, ਟਿਕਟਾਂ ਖਰੀਦ ਚੁੱਕੇ ਪ੍ਰਸ਼ੰਸਕ ਨਿਰਾਸ਼
Published on
----------- Advertisement -----------
----------- Advertisement -----------












