September 8, 2026, 8:50 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ 'ਤੇ ਭੜਕੀ ਗਾਇਕਾ ਸੋਨਾ ਮਹਾਪਾਤਰਾ, ਟੈਲੇਂਟ 'ਤੇ ਚੁੱਕੇ ਸਵਾਲ, ਆਖ...

ਸ਼ਹਿਨਾਜ਼ ਗਿੱਲ ‘ਤੇ ਭੜਕੀ ਗਾਇਕਾ ਸੋਨਾ ਮਹਾਪਾਤਰਾ, ਟੈਲੇਂਟ ‘ਤੇ ਚੁੱਕੇ ਸਵਾਲ, ਆਖ ਦਿੱਤੀ ਇੰਨੀ ਵੱਡੀ ਗੱਲ

Published on

----------- Advertisement -----------

ਸੋਨਾ ਮਹਾਪਾਤਰਾ ਉਨ੍ਹਾਂ ਮਸ਼ਹੂਰ ਹਸਤੀਆਂ ’ਚੋਂ ਇਕ ਹੈ, ਜੋ ਹਮੇਸ਼ਾ ਆਪਣੀ ਰਾਏ ’ਤੇ ਕਾਇਮ ਰਹਿੰਦੀ ਹੈ। ਇਸ ਵਾਰ ਉਸ ਨੇ ਸ਼ਹਿਨਾਜ਼ ਗਿੱਲ ਬਾਰੇ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਜ਼ਾਹਿਰ ਕੀਤੀ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਇਕ ਇਵੈਂਟ ’ਚ ਪਹੁੰਚੀ, ਜਿਥੇ ਉਸ ਨੂੰ ਗਾਉਣ ਲਈ ਕਿਹਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਅਜ਼ਾਨ ਦੀ ਆਵਾਜ਼ ਸੁਣੀ ਤੇ ਉਹ ਚੁੱਪ ਹੋ ਗਈ। ਲੋਕਾਂ ਨੇ ਸ਼ਹਿਨਾਜ਼ ਦੇ ਇਸ ਕਦਮ ਦੀ ਤਾਰੀਫ਼ ਕੀਤੀ। ਇਸ ਤੋਂ ਬਾਅਦ ਸੋਨਾ ਮਹਾਪਾਤਰਾ ਨੂੰ ਉਹ ਦਿਨ ਯਾਦ ਆਇਆ, ਜਦੋਂ ਸ਼ਹਿਨਾਜ਼ ਗਿੱਲ ਨੇ ‘ਬਿੱਗ ਬੌਸ 16’ ’ਚ ਪਹੁੰਚੇ ਸਾਜਿਦ ਖ਼ਾਨ ਨੂੰ ਸੁਪੋਰਟ ਕੀਤਾ ਸੀ। ਸੋਨਾ ਮਹਾਪਾਤਰਾ ਲਿਖਦੀ ਹੈ ਕਿ ਰਾਸ਼ਟਰੀ ਟੀ. ਵੀ. ’ਤੇ ਜਿਣਸੀ ਸ਼ੋਸ਼ਣ ਦਾ ਇਕ ਦੋਸ਼ੀ ਦਿਖਾਇਆ ਗਿਆ ਸੀ। ਕਾਸ਼ ਉਹ ਆਪਣੀਆਂ ਭੈਣਾਂ ਦਾ ਕੁਝ ਸਤਿਕਾਰ ਕਰੇ। ਸੋਨਾ ਮਹਾਪਾਤਰਾ ਦੇ ਇਸ ਟਵੀਟ ਤੋਂ ਬਾਅਦ ਉਹ ਇੰਟਰਨੈੱਟ ’ਤੇ ਟਰੋਲ ਹੋਣ ਲੱਗੀ।

ਹੁਣ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਸ਼ਹਿਨਾਜ਼ ਦੇ ਟੈਲੇਂਟ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੋਨਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਆਪਣੇ ਤਾਜ਼ਾ ਟਵੀਟ ‘ਚ ਸੋਨਾ ਨੇ ਸ਼ਹਿਨਾਜ਼ ਗਿੱਲ ਲਈ ਲਿਖਿਆ, “ਜੈਕਲੀਨ ਵਰਗੀ ਇੱਕ ਹੋਰ ਸਟਾਰਲੇਟ ਲਈ ਖੜ੍ਹੇ ਹੋਣ ਵਾਲੇ ਪਿਆਰੇ ਟ੍ਰੋਲਸ, ਮੈਨੂੰ ਨਹੀਂ ਪਤਾ ਕਿ ਸ਼ਹਿਨਾਜ਼ ਦਾ ਖ਼ਾਸ ਟੈਲੇਂਟ ਕੀ ਹੈ? ਉਸ ਨੂੰ ਹੁਣੇ-ਹੁਣੇ ਇੱਕ ਲੋਅ-ਬ੍ਰੋ ਰਿਐਲਿਟੀ ਟੀਵੀ ਸ਼ੋਅ ਤੋਂ ਪ੍ਰਸਿੱਧੀ ਮਿਲੀ ਹੈ। ਮੈਂ ਅਜਿਹੀਆਂ ਔਰਤਾਂ ਦੇ ਤਰੀਕਿਆਂ ਨੂੰ ਜਾਣਦੀ ਹਾਂ ਜੋ ਰੋਲ ਜਾਂ ਪੈਸਾ ਹਾਸਲ ਕਰਨ ਲਈ ਸ਼ਾਰਟਕੱਟ ਲੈਂਦੀਆਂ ਹਨ।” ਦੱਸ ਦੇਈਏ ਕਿ ਸਾਜਿਦ ਖ਼ਾਨ ‘ਤੇ ਸਾਲ 2018 ‘ਚ ਮੀਟੂ ਦਾ ਦੋਸ਼ ਲੱਗਾ ਸੀ। ਇਸ ਕਾਰਨ ਉਨ੍ਹਾਂ ਨੂੰ ਇਕ ਸਾਲ ਲਈ ਫ਼ਿਲਮ ਇੰਡਸਟਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸਾਜਿਦ ਨੇ ‘ਬਿੱਗ ਬੌਸ 16’ ਨਾਲ ਗਲੈਮਰ ਦੀ ਦੁਨੀਆ ‘ਚ ਵਾਪਸੀ ਕੀਤੀ ਸੀ। ਉਸ ਸਮੇਂ ਇੱਕ ਪਾਸੇ ਸਾਜਿਦ ਦੇ ਖ਼ਿਲਾਫ਼ ਮੋਰਚਾ ਸੀ ਅਤੇ ਸ਼ਹਿਨਾਜ਼ ਨੇ ਉਸ ਦਾ ਸਾਥ ਦਿੱਤਾ ਸੀ। ਉਦੋਂ ਤੋਂ ਸੋਨਾ ਅਕਸਰ ਟਵਿੱਟਰ ‘ਤੇ ਉਸ ‘ਤੇ ਹਮਲਾ ਕਰਦੀ ਨਜ਼ਰ ਆਉਂਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...