October 30, 2026, 4:05 pm
----------- Advertisement -----------
HomeNewsEntertainmentਰੀਨਾ ਰਾਏ ਵਰਗੀ ਦਿਖਣ ਦੇ ਸਵਾਲ 'ਤੇ ਸੋਨਾਕਸ਼ੀ ਸਿਨਹਾ ਨੇ ਪਹਿਲੀ ਵਾਰ...

ਰੀਨਾ ਰਾਏ ਵਰਗੀ ਦਿਖਣ ਦੇ ਸਵਾਲ ‘ਤੇ ਸੋਨਾਕਸ਼ੀ ਸਿਨਹਾ ਨੇ ਪਹਿਲੀ ਵਾਰ ਤੋੜੀ ਚੁੱਪੀ, ਕਿਹਾ- ਮੈਨੂੰ ਲੱਗਦਾ ਹੈ…

Published on

----------- Advertisement -----------

ਸੋਨਾਕਸ਼ੀ ਸਿਨਹਾ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਦਬੰਗ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਹੁਣ ਤੱਕ ਸਲਮਾਨ ਖਾਨ, ਅਕਸ਼ੈ ਕੁਮਾਰ, ਅਜੇ ਦੇਵਗਨ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਹਾਲ ਹੀ ‘ਚ ਇਕ ਦਿੱਤੇ ਇੰਟਰਵਿਊ ‘ਚ ਸੋਨਾਕਸ਼ੀ ਸਿਨਹਾ ਨੇ ਆਪਣੇ ਪਿਤਾ ਸ਼ਤਰੂਘਨ ਸਿਨਹਾ ਅਤੇ ਰੀਨਾ ਰਾਏ ਦੇ ਅਫੇਅਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਦੋਹਾਂ ਬਾਰੇ ਗੱਲ ਕਰਦੇ ਹੋਏ ਸੋਨਾਕਸ਼ੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਹ ਵੱਡੀ ਹੋ ਰਹੀ ਸੀ। ਅਭਿਨੇਤਰੀ ਦੇ ਅਨੁਸਾਰ, ਹਰ ਕਿਸੇ ਦਾ ਇੱਕ ਅਤੀਤ ਹੁੰਦਾ ਹੈ, ਉਸਦੇ ਪਿਤਾ ਦਾ ਵੀ ਇੱਕ ਅਤੀਤ ਹੈ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਇੰਟਰਵਿਊ ‘ਚ ਪੁੱਛਿਆ ਗਿਆ ਕਿ ਉਨ੍ਹਾਂ ਦਾ ਚਿਹਰਾ ਰੀਨਾ ਨਾਲ ਕਾਫੀ ਮੇਲ ਖਾਂਦਾ ਹੈ।

ਇਸ ‘ਤੇ ਸੋਨਾਕਸ਼ੀ ਨੇ ਕਿਹਾ ਕਿ ਮੇਰਾ ਚਿਹਰਾ ਮੇਰੀ ਮਾਂ ਪੂਨਮ ਸਿਨਹਾ ਨਾਲ ਮਿਲਦਾ-ਜੁਲਦਾ ਹੈ। ਉਸਨੇ ਦੋਵਾਂ ਵਿੱਚ ਸਮਾਨਤਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਦੱਸ ਦੇਈਏ ਕਿ ਇੱਕ ਇੰਟਰਵਿਊ ਦੌਰਾਨ ਰੀਨਾ ਰਾਏ ਤੋਂ ਵੀ ਅਜਿਹਾ ਹੀ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਇਸਨੂੰ ਮਹਿਜ਼ ਇਤਫ਼ਾਕ ਦੱਸਿਆ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ। ਨਾਲ ਹੀ ਆਪਣੀ ਮਾਂ ਅਤੇ ਜਤਿੰਦਰ ਦੀ ਮਾਂ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਦੋਵੇਂ ਜੁੜਵਾ ਭੈਣਾਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਨੂੰ ਹਾਲ ਹੀ ‘ਚ ਡਬਲ ਐਕਸਲ ‘ਚ ਦੇਖਿਆ ਗਿਆ ਸੀ। ਫਿਲਮ ‘ਚ ਉਨ੍ਹਾਂ ਨਾਲ ਹੁਮਾ ਕੁਰੈਸ਼ੀ ਵੀ ਸੀ। ਹਾਲਾਂਕਿ ਇਹ ਫਿਲਮ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੀ ਅਤੇ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...

ਮਾਨਸਾ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਮੌਕੇ ਪਿੰਡ ਭੰਮੇ ਕਲਾਂ ਵਿਖੇ ਨਸ਼ਿਆਂ ਦੀ ਮਾਰ ਕਾਰਨ ਆਪਣੀ ਜਾਨ ਗੁਆਉਣ ਵਾਲੇ...

ਕੈਲੀਫੋਰਨੀਆ ਵਿੱਚ ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼, ਦੋ ਮਹੀਨਿਆਂ ਤੋਂ ਸੀ ਲਾਪਤਾ

ਕੈਲੀਫੋਰਨੀਆ ਵਿਚ ਦੋ ਮਹੀਨਿਆਂ ਤੋਂ ਲਾਪਤਾ ਪੰਜਾਬੀ ਮੂਲ ਦੀ 72 ਸਾਲਾ ਅਜੀਤ ਕੌਰ ਦੀ...

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...