23 ਜੂਨ ਨੂੰ ਕੋਰਟ ਮੈਰਿਜ ਅਤੇ ਗ੍ਰੈਂਡ ਰਿਸੈਪਸ਼ਨ ਤੋਂ ਬਾਅਦ ਹੁਣ ਸੋਨਾਕਸ਼ੀ ਸਿਨਹਾ ਨੂੰ ਪਤੀ ਜ਼ਹੀਰ ਇਕਬਾਲ ਨਾਲ ਡਿਨਰ ਡੇਟ ‘ਤੇ ਦੇਖਿਆ ਗਿਆ। ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਦੀ ਇਹ ਪਹਿਲੀ ਡਿਨਰ ਡੇਟ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਤੋਂ ਇਲਾਵਾ ਡਿਨਰ ਡੇਟ ‘ਤੇ ਪਰਿਵਾਰ ਦੀ ਇਕ ਝਲਕ ਵੀ ਦੇਖਣ ਨੂੰ ਮਿਲੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਜੋੜੇ ਨੂੰ ਇਕ-ਦੂਜੇ ਦਾ ਹੱਥ ਫੜ ਕੇ ਪੋਜ਼ ਦਿੰਦੇ ਹੋਏ ਵੀ ਦੇਖਿਆ ਗਿਆ ਹੈ, ਜਿਸ ਦੀ ਵੀਡੀਓ ਦੇਖ ਕੇ ਪ੍ਰਸ਼ੰਸਕ ਖੂਬ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ।
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੂੰ ਬੁੱਧਵਾਰ ਰਾਤ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ, ਸੋਨਾਕਸ਼ੀ ਨੇ ਲਾਲ ਰੇਪਲੋਨ ਬਾਡੀਕੋਨ ਮਿਡ-ਲੈਂਥ ਸਕਰਟ ਦੇ ਨਾਲ ਸ਼ਰਗ ਪੈਟਰਨ ਦੀ ਥ੍ਰੀ-ਪੀਸ ਡਰੈੱਸ ਪਾਈ ਹੋਈ ਸੀ। ਜ਼ਹੀਰ ਇਕਬਾਲ ਨੂੰ ਚਿੱਟੇ ਰੰਗ ਦੀ ਸ਼ਰਟ ਦੇ ਨਾਲ ਕਾਲੇ ਰੰਗ ਦੀ ਪੈਂਟ ਵਿੱਚ ਦੇਖਿਆ ਗਿਆ।
ਰੈਸਟੋਰੈਂਟ ਵਿੱਚ ਦਾਖਲ ਹੁੰਦੇ ਸਮੇਂ ਸੋਨਾਕਸ਼ੀ ਨੇ ਆਪਣੇ ਪਤੀ ਜ਼ਹੀਰ ਨਾਲ ਕਈ ਪੋਜ਼ ਦਿੱਤੇ ਅਤੇ ਫਿਰ ਆਪਣੇ ਸਹੁਰੇ ਇਕਬਾਲ ਰਤਨਾਸੀ ਨੂੰ ਗਲੇ ਮਿਲੀ। ਇਸ ਪਾਰਟੀ ‘ਚ ਸੋਨਾਕਸ਼ੀ ਅਤੇ ਜ਼ਹੀਰ ਦੀ ਕਰੀਬੀ ਦੋਸਤ ਹੁਮਾ ਕੁਰੈਸ਼ੀ ਵੀ ਮੌਜੂਦ ਸੀ। ਉਨ੍ਹਾਂ ਤੋਂ ਇਲਾਵਾ ਪੂਨਮ ਸਿਨਹਾ, ਪੂਨਮ ਢਿੱਲੋਂ, ਨਿਰਮਾਤਾ ਸ਼ਸ਼ੀ ਰੰਜਨ, ਉਨ੍ਹਾਂ ਦੀ ਪਤਨੀ ਅਨੂ ਰੰਜਨ ਅਤੇ ਕੁਝ ਕਰੀਬੀ ਰਿਸ਼ਤੇਦਾਰ ਵੀ ਮੌਜੂਦ ਸਨ। ਤਸਵੀਰਾਂ ‘ਚ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਕਿਤੇ ਨਜ਼ਰ ਨਹੀਂ ਆਏ।
----------- Advertisement -----------
ਵਿਆਹ ਤੋਂ ਬਾਅਦ ਸੋਨਾਕਸ਼ੀ-ਜ਼ਹੀਰ ਦੀ ਪਹਿਲੀ ਡਿਨਰ ਡੇਟ; ਸੋਸ਼ਲ ਮੀਡੀਆ ‘ਤੇ ਤਸਵੀਰਾਂ ਤੇਜ਼ੀ ਨਾਲ ਹੋ ਰਹੀਆਂ ਵਾਇਰਲ
Published on
----------- Advertisement -----------
----------- Advertisement -----------