ਦਰਸ਼ਕ ਆਪਣੇ ਮਨੋਰੰਜਨ ਲਈ ਤਿਆਰ ਰਹਿਣ, ਕਿਉਂਕਿ ਬੈਕ ਟੂ ਬੈਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ । ਇੰਨਾ ਹੀ ਨਹੀਂ ਨਵੀਂ ਆਉਣ ਵਾਲੀ ਫ਼ਿਲਮਾਂ ਦੀ ਵੀ ਰਿਲੀਜ਼ ਤਾਰੀਕਾਂ ਦਾ ਵੀ ਐਲਾਨ ਹੋ ਰਿਹਾ ਹੈ। ਇਸ ਸਿਲਸਿਲੇ ਦੇ ਚੱਲਦੇ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਸ਼ੇਰ ਬੱਗਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਹਾਸਿਆਂ ਦਾ ਰੰਗਾਂ ਨਾਲ ਭਰਿਆ ਸ਼ੇਰ ਬੱਗਾ ਦਾ ਟ੍ਰੇਲਰ ਕੁਝ ਸਮੇਂ ਪਹਿਲਾਂ ਹੀ ਦਰਸ਼ਕਾਂ ਦੇ ਰੂਬਰੂ ਹੋਇਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 3 ਮਿੰਟ 16 ਸਕਿੰਟ ਦਾ ਟ੍ਰੇਲਰ ਚ ਐਮੀ ਤੇ ਸੋਨਮ ਦੀ ਕਮਾਲ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਹਰ ਪੰਜਾਬੀ ਨੌਜਵਾਨ ਵਾਂਗ ਐਮੀ ਵੀ ਵਿਦੇਸ਼ ‘ਚ ਕਮਾਈ ਕਰਨ ਲਈ ਪਹੁੰਚਦਾ ਹੈ। ਜਿਸ ਕਰਕੇ ਉਹ ਆਪਣੇ ਲਈ ਪੱਕੀ ਕੁੜੀ ਯਾਨੀਕਿ ਪੀ.ਆਰ ਵਾਲੀ ਮੁਟਿਆਰ ਨੂੰ ਲੱਭਦਾ ਹੈ। ਜਦੋਂ ਉਹ ਰਹਿਣ ਲਈ ਛੱਤ ਲੱਭਦਾ ਹੈ ਤਾਂ ਉਸ ਨੂੰ ਸੋਨਮ ਬਾਜਵਾ ਮਿਲ ਜਾਂਦੀ ਹੈ। ਜਿਸ ਨਾਲ ਉਹ ਆਪਣੇ ਦੁੱਖ ਸਾਂਝੇ ਕਰਦਾ ਹੈ। ਪਰ ਕੁਝ ਅਜਿਹਾ ਹੋ ਜਾਂਦਾ ਹੈ ਕਿ ਸੋਨਮ ਮਾਂ ਬਣ ਜਾਂਦੀ ਹੈ। ਐਮੀ ਕਹਿੰਦਾ ਹੈ ਕਿ ਉਹ ਇਸ ਬੱਚੇ ਨੂੰ ਪਾਲ ਲਵੇਗਾ। ਸੋਨਮ ਫੈਸਲਾ ਕਰਦੀ ਹੈ ਕਿ ਬੱਚੇ ਦੇ ਜਨਮ ਹੋਣ ਮਗਰੋਂ ਦੋਵੇਂ ਆਪੋ-ਆਪਣੇ ਰਾਹ ਪੈ ਜਾਣਗੇ। ਐਮੀ ਆਪਣੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ। ਪਰ ਬੱਚੇ ਦੇ ਜਨਮ ਤੋਂ ਬਾਅਦ ਕਹਾਣੀ ‘ਚ ਦਿਲਚਸਪ ਮੋੜ ਆ ਜਾਂਦਾ ਹੈ, ਜੋ ਕਿ ਦਰਸ਼ਕਾਂ ਨੂੰ ਸਿਨੇਮੇ ਘਰਾਂ ‘ਚ ਜਾਣ ਲਈ ਮਜ਼ਬੂਰ ਕਰ ਰਿਹਾ ਹੈ। ਇਹ ਫ਼ਿਲਮ 10 ਜੂਨ ਰਿਲੀਜ਼ ਹੋ ਰਹੀ ਹੈ।













