July 23, 2026, 4:01 pm
----------- Advertisement -----------
HomeNewsBreaking Newsਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਹੀਂ ਹੋਵੇਗੀ ਨਿਲਾਮੀ, ਜਾਣੋ ਕਿਉ ਬੈਂਕ...

ਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਹੀਂ ਹੋਵੇਗੀ ਨਿਲਾਮੀ, ਜਾਣੋ ਕਿਉ ਬੈਂਕ ਨੇ 24 ਘੰਟਿਆਂ ‘ਚ ਹੀ ਵਾਪਸ ਲਿਆ ਨੋਟਿਸ

Published on

----------- Advertisement -----------

ਬੈਂਕ ਆਫ ਬੜੌਦਾ ਨੇ ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਸੋਮਵਾਰ ਨੂੰ ਇਹ ਕਹਿ ਕੇ ਖੰਡਨ ਕੀਤਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਨੋਟਿਸ ਵਾਪਸ ਲਿਆ ਜਾ ਰਿਹਾ ਹੈ। ਬੈਂਕ ਨੇ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਬਦਲਦੇ ਹੋਏ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ ‘ਤੇ ਰੋਕ ਲਗਾ ਦਿੱਤੀ ਹੈ।
ਦੱਸ ਦਈਏ ਕਿ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਮਾਮਲੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੋਮਵਾਰ ਨੂੰ ਇੱਕ ਟਵੀਟ ਵਿੱਚ ਉਨ੍ਹਾਂ ਨੇ ਪੁੱਛਿਆ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿੱਥੋਂ ਆਏ? ਉਨ੍ਹਾਂ ਨੇ ਟਵੀਟ ਕੀਤਾ, ‘ਕੱਲ ਦੁਪਹਿਰ, ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ ਬੜੌਦਾ ਨੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਜੁਹੂ ਸਥਿਤ ਘਰ ਨੂੰ ਈ-ਨਿਲਾਮੀ ਲਈ ਰੱਖਿਆ ਹੈ ਕਿਉਂਕਿ ਉਨ੍ਹਾਂ ਨੇ ਬੈਂਕ ਨੂੰ 56 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ। ਅੱਜ ਸਵੇਰੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਨੂੰ ਪਤਾ ਲੱਗਾ ਕਿ ਬੈਂਕ ਆਫ਼ ਬੜੌਦਾ ਨੇ ‘ਤਕਨੀਕੀ ਕਾਰਨਾਂ’ ਕਰਕੇ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਹੈਰਾਨ ਹਾਂ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਵੇਂ ਹੋ ਸਕਦੇ ਹਨ?
ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਕਾਸ਼ਿਤ ਨੋਟਿਸ ਮੁਤਾਬਕ ਸੰਨੀ ਨੇ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਸ ਨੇ ਵਾਪਸ ਨਹੀਂ ਕੀਤਾ। ਕਰਜ਼ਾ ਨਾ ਮੋੜਨ ‘ਤੇ ਬੰਗਲੇ ਦੀ ਨਿਲਾਮੀ ਦੀ ਤਰੀਕ ਵੀ 25 ਸਤੰਬਰ ਦਿੱਤੀ ਗਈ ਸੀ। ਬੈਂਕ ਨੇ ਸੰਨੀ ਤੋਂ ਕਰਜ਼ਾ ਵਸੂਲੀ ਨੋਟਿਸ ਦਾ ਇਸ਼ਤਿਹਾਰ ਵੀ ਛਾਪਿਆ ਸੀ। ਇਸ ਵਿੱਚ ਸੰਨੀ ਦੇ ਗਾਰੰਟਰ ਵਜੋਂ ਪਿਤਾ ਧਰਮਿੰਦਰ ਦਾ ਨਾਂ ਵੀ ਲਿਖਿਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...