October 31, 2026, 8:32 am
----------- Advertisement -----------
HomeNewsEntertainmentਸੁਜ਼ੈਨ ਖਾਨ ਨੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਕੀਤੀ ਨਵੇਂ ਸਾਲ ਦੀ ਪਾਰਟੀ,...

ਸੁਜ਼ੈਨ ਖਾਨ ਨੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਕੀਤੀ ਨਵੇਂ ਸਾਲ ਦੀ ਪਾਰਟੀ, ਵੀਡੀਓ ਆਇਆ ਸਾਹਮਣੇ

Published on

----------- Advertisement -----------

ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਅਤੇ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਸੁਜ਼ੈਨ ਖਾਨ ਲੰਬੇ ਸਮੇਂ ਤੋਂ ਅਭਿਨੇਤਾ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ। ਇਹ ਜੋੜਾ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਹਾਲ ਹੀ ‘ਚ ਸੁਜ਼ੈਨ ਨੇ ਬੁਆਏਫ੍ਰੈਂਡ ਨਾਲ ਨਵਾਂ ਸਾਲ ਮਨਾਇਆ। ਦਰਅਸਲ ਸੁਜ਼ੈਨ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਅਰਸਲਾਨ ਗੋਨੀ ਨਾਲ ਨਜ਼ਰ ਆ ਰਹੀ ਹੈ। ਸੁਜ਼ੈਨ ਇੱਕ ਇਨਡੋਰ ਲੋਕੇਸ਼ਨ ‘ਤੇ ਅਰਸਲਾਨ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਕਲਿੱਪ ‘ਚ ਸੁਜ਼ੈਨ ਵੀ ਸੋਫੇ ‘ਤੇ ਬੈਠੀ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ‘ਚ ਅਰਸਲਾਨ ਸੋਫੇ ‘ਤੇ ਆਰਾਮ ਕਰਦੇ ਨਜ਼ਰ ਆ ਰਹੇ ਹਨ।

ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ- ‘2.1.2023 ਦੀ ਖੁਸ਼ੀ ਨਾਲ ਨਵੀਂ ਸ਼ੁਰੂਆਤ।’ ਦਸੰਬਰ ਵਿੱਚ, ਸੁਜ਼ੈਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਅਰਸਲਾਨ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ਹੈਪੀ ਹੈਪੀ ਬਰਥਡੇ ਮਾਈ ਲਵ। ਤੁਸੀਂ ਅਜਿਹੇ ਇੱਕ ਸ਼ਾਨਦਾਰ ਵਿਅਕਤੀ ਹੋ। ਤੂੰ ਹੀ ਮੇਰੇ ਪਿਆਰ ਦੀ ਪਰਿਭਾਸ਼ਾ ਹੈਂ, ਅਸੀਂ ਜ਼ਿੰਦਗੀ ਭਰ ਇਸੇ ਤਰ੍ਹਾਂ ਹੀ ਨਿਭਾਵਾਂਗੇ। #ArSu #19thDec2022 #wegoteachother #limitless। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਪੋਸਟ ‘ਤੇ ਕਾਫੀ ਪਿਆਰ ਅਤੇ ਨਜ਼ਰ ਦਾ ਇਮੋਜੀ ਬਣਾਇਆ ਸੀ। ਖਬਰਾਂ ਮੁਤਾਬਕ ਸੁਜ਼ੈਨ ਖਾਨ ਅਤੇ ਅਰਸਲਾਨ ਗੋਨੀ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਦੋਹਾਂ ਦਾ ਕਈ ਵਾਰ ਸਾਹਮਣਾ ਹੋਇਆ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...

ਮਾਨਸਾ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਮੌਕੇ ਪਿੰਡ ਭੰਮੇ ਕਲਾਂ ਵਿਖੇ ਨਸ਼ਿਆਂ ਦੀ ਮਾਰ ਕਾਰਨ ਆਪਣੀ ਜਾਨ ਗੁਆਉਣ ਵਾਲੇ...