- ਭੈਣ ਨਾਲ ਗੁਲਾਬੀ ਸਲਵਾਰ ਸੂਟ ਵਿੱਚ ਆਈ ਨਜ਼ਰ
ਅੰਮ੍ਰਿਤਸਰ, 8 ਨਵੰਬਰ 2023 – ਆਪਣੀ ਅਜੀਬੋ-ਗਰੀਬ ਡਰੈਸਿੰਗ ਸੈਂਸ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾਉਣ ਵਾਲੀ ਉਰਫੀ ਜਾਵੇਦ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਡੌਲੀ ਜਾਵੇਦ ਵੀ ਮੌਜੂਦ ਸੀ।
ਉਹ ਆਪਣੇ ਬੋਲਡ ਪਹਿਰਾਵੇ, ਆਕਰਸ਼ਕ ਵੀਡੀਓ ਜਾਂ ਮਨਮੋਹਕ ਤਸਵੀਰਾਂ ਨਾਲ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਪਰ ਹੁਣ ਸ੍ਰੀ ਦਰਬਾਰ ਸਾਹਿਬ ਪਹੁੰਚੀ ਉਰਫੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਉਰਫੀ ਜਾਵੇਦ ਨੇ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ। ਉਰਫੀ ਜਾਵੇਦ ਨੇ ਹਰਿਮੰਦਰ ਸਾਹਿਬ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਸੂਟ-ਸਲਵਾਰ ‘ਚ ਨਜ਼ਰ ਆ ਰਹੀ ਸੀ। ਸੂਟ-ਸਲਵਾਰ ਵਿੱਚ ਉਰਫੀ ਜਾਵੇਦ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਕੁਝ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਕੁਝ ਨੇ ਤਾਰੀਫ ਕੀਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਉਸ ਦੀਆਂ ਤਾਜ਼ਾ ਤਸਵੀਰਾਂ ਉਸ ਦੇ ਫਾਲੋਅਰਜ਼ ‘ਚ ਹਲਚਲ ਮਚਾ ਰਹੀਆਂ ਹਨ।
ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕਈ ਅਜੀਬ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਜਦੋਂ ਉਹ ਦਰਬਾਰ ਸਾਹਿਬ ਪਹੁੰਚੀ ਤਾਂ ਉਰਫੀ ਨੇ ਗੁਲਾਬੀ ਸਲਵਾਰ ਸੂਟ ਪਾਇਆ ਹੋਇਆ ਸੀ। ਉਰਫੀ ਨੇ ਕੈਪਸ਼ਨ ‘ਚ ‘ਵਾਹਿਗੁਰੂ’ ਲਿਖ ਕੇ ਆਪਣੀ ਸ਼ਰਧਾ ਜ਼ਾਹਰ ਕੀਤੀ ਹੈ।
ਉਰਫੀ ਜਾਵੇਦ ਨੇ ਹਾਲ ਹੀ ਵਿੱਚ ਇੱਕ ਫਰਜ਼ੀ ਗ੍ਰਿਫਤਾਰੀ ਵੀਡੀਓ ਨਾਲ ਹਲਚਲ ਮਚਾ ਦਿੱਤੀ ਸੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਵੀਡੀਓ ਵਿੱਚ ਪੁਲਿਸ ਅਫਸਰਾਂ ਦੇ ਕੱਪੜੇ ਪਹਿਨੇ ਦੋ ਔਰਤਾਂ ਉਰਫੀ ਫੜੀ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਇੱਕ ਬ੍ਰਾਂਡ ਲਈ ਇੱਕ ਪ੍ਰਚਾਰ ਸਟੰਟ ਸੀ, ਜਿਸ ਨਾਲ ਕਾਫ਼ੀ ਹੰਗਾਮਾ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਮੁੰਬਈ ਪੁਲਸ ਨੇ ਵੀ ਦਖਲ ਦਿੱਤਾ ਸੀ।












