ਬਾਲੀਵੁੱਡ ਦੀ ਬੋਲਡ ਅਤੇ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬੀਤੇ ਦਿਨ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਨ੍ਹੀਂ ਦਿਨੀਂ ਉਹ ਆਪਣਾ ਖਾਸ ਦਿਨ ਮਨਾਉਣ ਲਈ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ। ਉਰਵਸ਼ੀ ਨੇ ਮਾਲਦੀਵ ਪਹੁੰਚਦੇ ਹੀ ਸੋਸ਼ਲ ਮੀਡੀਆ ‘ਤੇ ਇੱਕ ਬਿਕਨੀ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਸਮੁੰਦਰ ਕੰਢੇ ਸੈਰ ਕਰਦੀ ਨਜ਼ਰ ਆ ਰਹੀ ਹੈ।
ਉਰਵਸ਼ੀ ਰੌਤੇਲਾ ਨੇ ਪਿਛਲੇ ਦਿਨੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਕੀਮਤੀ ਹੀਰਿਆਂ ਦੇ ਗਹਿਣੇ ਪਹਿਨੀ ਹੋਈ ਨਜ਼ਰ ਆ ਰਹੀ ਸੀ। ਇਸ ਵੀਡੀਓ ਵਿੱਚ, ਉਹ ਅਸਲੀ ਹੀਰਿਆਂ ਨਾਲ ਜੜੀ ਹੋਈ ਇੱਕ ਡਬਲ-ਲੇਅਰ ਹਾਰ, ਬਰੇਸਲੇਟ, ਚੇਨ ਦੇ ਡਿਜ਼ਾਈਨ ਵਿੱਚ ਲੰਬੇ ਕੰਨਾਂ ਦੀਆਂ ਵਾਲੀਆਂ ਅਤੇ ਵੱਡੀਆਂ ਹੀਰਿਆਂ ਦੀਆਂ ਅੰਗੂਠੀਆਂ ਪਾਈ ਨਜ਼ਰ ਆ ਰਹੀ ਹੈ।
ਧਿਆਨ ਯੋਗ ਹੈ ਕਿ ਇਸ ਗਹਿਣਿਆਂ ਨੂੰ ਅੰਤਰਰਾਸ਼ਟਰੀ ਡਿਜ਼ਾਈਨਰ ਫਰਨ ਵੈਨ ਅਮਾਂਟੋ ਨੇ ਡਿਜ਼ਾਈਨ ਕੀਤਾ ਹੈ। ਜਿਸ ਦੀ ਕੀਮਤ 1 ਮਿਲੀਅਨ ਡਾਲਰ ਹੈ। ਜੋ ਭਾਰਤੀ ਰੁਪਏ ਦੇ ਹਿਸਾਬ ਨਾਲ ਸਾਢੇ 7 ਕਰੋੜ ਦੇ ਕਰੀਬ ਬਣਦਾ ਹੈ। ਵਰਕ ਫਰੰਟ ‘ਤੇ, ਉਰਵਸ਼ੀ ਨੂੰ ਆਖਰੀ ਵਾਰ ਮਿਸ ਯੂਨੀਵਰਸ ਮੁਕਾਬਲੇ 2021 ਨੂੰ ਜੱਜ ਕਰਦੇ ਦੇਖਿਆ ਗਿਆ ਸੀ।












