ਫਿਲਮ ਨਿਰਮਾਤਾ ਵਿਕਰਮ ਭੱਟ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਵਿਕਰਮ ਨੇ ਦਰਸ਼ਕਾਂ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਫਿਲਮ ਨਿਰਮਾਤਾ ਵਿਕਰਮ ਭੱਟ ਦੀ ਧੀ ਕ੍ਰਿਸ਼ਨਾ ਭੱਟ ਨੇ ਦਸੰਬਰ 2022 ਵਿੱਚ ਆਪਣੇ ਬੁਆਏਫ੍ਰੈਂਡ ਵੇਦਾਂਤ ਸ਼ਾਰਦਾ ਨਾਲ ਮੰਗਣੀ ਕਰ ਲਈ ਸੀ। ਵਿਕਰਮ ਭੱਟ ਨੇ ਇੰਸਟਾਗ੍ਰਾਮ ‘ਤੇ ਬੇਟੀ ਦੀ ਮੰਗਣੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ। ਹੁਣ ਕ੍ਰਿਸ਼ਨਾ ਜਲਦੀ ਹੀ ਵੇਦਾਂਤ ਸ਼ਾਰਦਾ ਨਾਲ ਵਿਆਹ ਦੇ ਬੰਧਨ ‘ਚ ਬੱਝਣਜਾ ਰਹੀ ਹੈ। ਖਬਰਾਂ ਆ ਰਹੀਆਂ ਹਨ ਕਿ ਕ੍ਰਿਸ਼ਨਾ ਦਾ ਵਿਆਹ 11 ਜੂਨ ਯਾਨੀ ਐਤਵਾਰ ਨੂੰ ਹੋਵੇਗਾ।
ਹਾਲ ਹੀ ਵਿੱਚ ਕ੍ਰਿਸ਼ਨਾ ਭੱਟ ਨੇ ਇੱਕ ਇੰਟਰਵਿਊ ਵਿੱਚ ਆਪਣੇ ਵਿਆਹ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਜੂਨ ਵਿੱਚ ਵਿਆਹ ਕਰਾਂਗੇ ਅਤੇ ਖੁਸ਼ਕਿਸਮਤੀ ਨਾਲ ਇਹ ਫਿਲਮ (1920: ਹਾਰਰਜ਼ ਆਫ ਦਿ ਹਾਰਟ) ਵੀ ਜੂਨ ਵਿੱਚ ਰਿਲੀਜ਼ ਹੋ ਰਹੀ ਹੈ। ਜਿਵੇਂ ਕਿ ਪਾਪਾ ਕਹਿੰਦੇ ਹਨ, ਮੇਰੇ ਦੋ ਵਿਆਹ ਹੋ ਰਹੇ ਹਨ। ਇੱਕ ਮੇਰੀ ਜ਼ਿੰਦਗੀ ਦੇ ਪਿਆਰ ਨਾਲ ਅਤੇ ਦੂਜਾ ਮੇਰੇ ਦਰਸ਼ਕਾਂ ਨਾਲ।”
----------- Advertisement -----------
ਦੁਲਹਨ ਬਣਨ ਜਾ ਰਹੀ ਹੈ ਵਿਕਰਮ ਭੱਟ ਦੀ ਬੇਟੀ ਕ੍ਰਿਸ਼ਨਾ, ਇਸ ਦਿਨ ਲਵੇਗੀ ਫੇਰੇ
Published on
----------- Advertisement -----------
----------- Advertisement -----------












