ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਰਹੂਮ ਫਿਲਮਕਾਰ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਪਾਮੇਲਾ ਇੱਕ ਮਸ਼ਹੂਰ ਗਾਇਕਾ ਸੀ ਅਤੇ ਉਸਨੇ ਆਪਣੇ ਪਤੀ ਯਸ਼ ਚੋਪੜਾ ਦੀਆਂ ਕਈ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। ਦੱਸ ਦੇਈਏ ਕਿ ਪਾਮੇਲਾ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਦੀ ਮਾਂ ਸੀ।
ਰਿਪੋਰਟਸ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਸਨ। ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਸੀ ਪਰ ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ। ਪਾਮੇਲਾ ਨੂੰ ਆਖਰੀ ਵਾਰ ਨੈੱਟਫਲਿਕਸ ਡਾਕੂਮੈਂਟਰੀ ‘ਦਿ ਰੋਮਾਂਟਿਕਸ’ ‘ਚ ਦੇਖਿਆ ਗਿਆ ਸੀ। ਆਪਣੇ ਪਤੀ ਯਸ਼ ਚੋਪੜਾ ਦੀ ਮੌਤ ਦੇ ਕਰੀਬ 11 ਸਾਲ ਬਾਅਦ ਪਾਮੇਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
----------- Advertisement -----------
ਯਸ਼ ਚੋਪੜਾ ਦੀ ਪਤਨੀ ਪਾਮੇਲਾ ਦਾ ਦਿਹਾਂਤ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Published on
----------- Advertisement -----------
----------- Advertisement -----------












