June 18, 2026, 2:23 am
----------- Advertisement -----------
HomeNewsBreaking Newsਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਘਿਰੇ ਖ਼ਾਲਿਸਤਾਨ ਵਿਵਾਦ ’ਚ, ਸੋਸ਼ਲ ਮੀਡੀਆ ਤੇ ਕੱਢੀ...

ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਘਿਰੇ ਖ਼ਾਲਿਸਤਾਨ ਵਿਵਾਦ ’ਚ, ਸੋਸ਼ਲ ਮੀਡੀਆ ਤੇ ਕੱਢੀ ਸੀ ‘ਮਾਂ ਦੀ ਗਾਲ੍’

Published on

----------- Advertisement -----------

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਹਾਲ ਹੀ ਵਿੱਚ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਇੱਕ ਟਰੋਲਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਟਰੋਲਰ ਨਾਲ ਲੰਮੀ ਬਹਿਸ ਤੋਂ ਬਾਅਦ, ਹਰਭਜਨ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੇ ਗਲਤ ਭਾਸ਼ਾ ਦੀ ਵਰਤੋਂ ਕਰਨ ਲਈ FIR ਦਰਜ ਕਰਵਾਈ ਹੈ।

ਕੁਲ ਮਿਲਾ ਕੇ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕ ‘ਐਕਸ’ ਯੂਜ਼ਰ ਨੇ ਪੋਸਟ ਕੀਤਾ ਸੀ ਕਿ ਹਿੰਦੀ ਕਮੈਂਟਰੀ ਮਾੜੀ ਹੁੰਦੀ ਹੈ ਅਤੇ ਹਰਭਜਨ ਸਿੰਘ ਨੇ ਉਸ ਨੂੰ ‘ਅੰਗਰੇਜ਼ ਕੀ ਔਲਾਦ’ ਕਿਹਾ ਸੀ। ਇਸ ’ਤੇ ਇਕ ਟਰੋਲਰ Randomsena ਨੇ ਸਵਾਲ ਕੀਤਾ ਸੀ ਕਿ ਹਰਭਜਨ ਸਿੰਘ ਨੇ ਟਵੀਟ ਕਰਨ ਵਾਲੇ ਨੂੰ ਮਾਂ ਦੀ ਗਾਲ੍ਹ ਕੱਢੀ ਸੀ। 

ਫਿਰ Randomsena ਨੇ ਹਰਭਜਨ ਸਿੰਘ ’ਤੇ ਖ਼ਾਲਿਸਤਾਨੀ ਹੋਣ ਦਾ ਇਲਜ਼ਾਮ ਲਾਇਆ ਅਤੇ ਲਿਖਿਆ, ‘‘100 ‘ਚੋਂ ਇਕ ਗੱਲ, ਜੇਕਰ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ ਤਾਂ ਉਸ ਨੂੰ ਇਕ ਵਾਰ ‘ਖਾਲਿਸਤਾਨ ਮੁਰਦਾਬਾਦ’ ਟਵੀਟ ਕਰਨਾ ਚਾਹੀਦਾ ਹੈ, ਮੈਂ ਉਸ ਤੋਂ ਮੁਆਫੀ ਮੰਗਾਂਗਾ। ਪਰ ਉਹ ਵਿਸ਼ੇ ਨੂੰ ਮੋੜ ਦੇਵੇਗਾ ਪਰ ਖਾਲਿਸਤਾਨ ਮੁਰਦਾਬਾਦ ਨਹੀਂ ਕਹੇਗਾ। ਜਦੋਂ ਤੱਕ @harbhajan_singh ਇਸ ਟਵੀਟ ਨੂੰ ਨਹੀਂ ਪੜ੍ਹ ਲੈਂਦਾ, ਉਦੋਂ ਤੱਕ ਰੀਟਵੀਟ ਕਰਦੇ ਰਹੋ।’’

ਇਸ ਪੋਸਟ ‘ਤੇ ਹਰਭਜਨ ਸਿੰਘ ਨੇ ਜਵਾਬ ਦਿੱਤਾ, ‘‘ਤੂੰ ਹੈਂ ਕਿਸ ਪਾਸੇ? ਅਯੁੱਧਿਆ ਦੇ ਸਾਡੇ ਹਿੰਦੂ ਭਰਾਵਾਂ ਬਾਰੇ ਬੁਰਾ ਬੋਲ ਰਿਹਾ ਹੈਂ। ਮੈਨੂੰ ਤੇਰੀ ਮਾਨਸਿਕ ਸਥਿਤੀ ਨਾਲੋਂ ਜ਼ਿਆਦਾ ਤੇਰੇ ਗੱਦਾਰ ਹੋਣ ‘ਤੇ ਸ਼ੱਕ ਹੈ।’’ ਬਹਿਸ ਦੀ ਗਰਮੀ ਉਦੋਂ ਹੋਰ ਵਧ ਗਈ ਜਦੋਂ ਐਕਸ-ਟ੍ਰੋਲਰ ਰੈਂਡਮਸੇਨਾ ਨੇ ਐਕਸ ‘ਤੇ ਜਾ ਕੇ ਹਰਭਜਨ ਸਿੰਘ ਦੇ ‘ਆਪ’ ਏਜੰਟ ਅਤੇ ਖਾਲਿਸਤਾਨੀ ਹੋਣ ਬਾਰੇ ਪੋਸਟ ਕੀਤਾ। 

ਇਸ ਪੋਸਟ ਤੋਂ ਬਾਅਦ ਅਤੇ ਹਰਭਜਨ ਸਿੰਘ ਨੇ ਗਲਤ ਭਾਸ਼ਾ ਦੀ ਵਰਤੋਂ ਨੂੰ ਲੈ ਕੇ ‘ਐਕਸ’ ਟਰੋਲਰ ਨੂੰ ਹਮਲਾਵਰ ਢੰਗ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਲਿਖਿਆ, ‘‘ਤੁਹਾਡੀ ਗਲਤ ਭਾਸ਼ਾ ਇਹ ਸਪੱਸ਼ਟ ਕਰਦੀ ਹੈ ਕਿ ਤੁਸੀਂ ਘੁਸਪੈਠੀਏ ਹੋ ਕਿਉਂਕਿ ਭਾਰਤ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ। ਤੁਸੀਂ ਮੈਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਨ੍ਹਾਂ ਨੂੰ ਰਿਕਾਰਡ ਕੀਤਾ ਗਿਆ ਸੀ। ਅਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।’’

----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...