ਫਗਵਾੜਾ ਦੇ ਪੌਸ਼ ਇਲਾਕੇ ਵਿੱਚ ਅਰਬਨ ਅਸਟੇਟ ਦੇ ਇਕ ਘਰ ‘ਚੋਂ ਪਿਉ- ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਲਾਕੇ ‘ਚ ਬਦਬੂ ਫੈਲ ਗਈ। ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਘਰ ਖੋਲ੍ਹਿਆ ਤਾਂ ਅੰਦਰ ਦੋਵੇਂ ਪਿਓ-ਧੀ ਦੀਆਂ ਲਾਸ਼ਾਂ ਪਈਆਂ ਸਨ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦਈਏ ਜਿਸ ਤਰ੍ਹਾਂ ਨਾਲ ਲਾਸ਼ਾਂ ਘਰ ‘ਚ ਪਈਆਂ ਸਨ ਪੁਲਸ ਦਾ ਕਹਿਣਾ ਹੈ ਕਿ ਇਹ ਲੁੱਟ-ਖੋਹ ਦਾ ਮਾਮਲਾ ਨਹੀਂ ਜਾਪਦਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਦੋਵਾਂ ਦੀ ਮੌਤ ਕਿਵੇਂ ਹੋਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅਮਰੀਕ ਸਿੰਘ ਚੁੰਬਰ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਜਿਸ ਧੀ ਦੀ ਲਾਸ਼ ਮਿਲੀ ਉਹ ਵਿਆਹੀ ਹੋਈ ਸੀ ਪਰ ਉਸ ਦੇ ਪਤੀ ਨੇ ਉਸ ਨੂੰ ਆਪਣੇ ਪੇਕੇ ਘਰ ਛੱਡ ਦਿੱਤਾ ਕਿਉਂਕਿ ਵਿਆਹ ਤੋਂ ਬਾਅਦ ਉਸ ਦੇ ਕੋਈ ਬੱਚਾ ਨਹੀਂ ਸੀ। ਉਹ ਕਾਫੀ ਸਮੇਂ ਤੋਂ ਆਪਣੇ ਪਿਤਾ ਨਾਲ ਰਹਿ ਰਹੀ ਸੀ।
ਅਮਰੀਕ ਸਿੰਘ ਦੀ ਪਤਨੀ ਵੀ ਮਾਨਸਿਕ ਤੌਰ ‘ਤੇ ਬਿਮਾਰ ਹੈ, ਜਦਕਿ ਅਮਰੀਕ ਸਿੰਘ ਦਾ ਲੜਕਾ ਅਤੇ ਦੂਜੀ ਬੇਟੀ ਵਿਦੇਸ਼ ‘ਚ ਰਹਿੰਦੇ ਹਨ। ਅਮਰੀਕ ਸਿੰਘ ਵੀ ਵਿਦੇਸ਼ ਤੋਂ ਪਰਤਿਆ ਸੀ।