ਅੰਮ੍ਰਿਤਸਰ:- ਬੀਤੇ ਦਿਨੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੇ ਮੁਲਜ਼ਮ ਦਾ ਅੱਜ (ਬੁੱਧਵਾਰ) ਪੋਸਟਮਾਰਟਮ ਹੋਵੇਗਾ। ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਭਾਰੀ ਪੁਲਿਸ ਬਲ ਉਥੇ ਤੈਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਦੇ ਡੀ ਸੀ ਪੀ ਭੰਡਾਲ ਨੇ ਦਸਿਆ ਕਿ ਅੱਜ ਭਾਰੀ ਸੁਰੱਖਿਆ ‘ਚ ਉਸਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਰੂਮ ਵਿਚ ਕੀਤਾ ਜਾ ਰਿਹਾ ਹੈ ਜਿਥੇ ਡਾਕਟਰਾਂ ਦਾ ਇਕ ਪੈਨਲ ਇਸ ਪੋਸਟਮਾਰਟਮ ਨੂੰ ਕਰਦਿਆਂ ਲੋੜੀਂਦੀਆਂ ਜਾਣਕਾਰੀ ਮੁਹਈਆ ਕਰੇਗਾ।
ਬਾਕੀ ਇਸਦੇ ਫਿੰਗਰ ਪ੍ਰਿੰਟ ਤੌ ਅਜੇ ਤਕ ਇਸਦੇ ਅਧਾਰ ਕਾਰਡ ਦੀ ਸਿਨਾਖਤ ਨਹੀ ਹੋ ਪਾਈ ਹੈ ਫਿਰ ਵੀ ਪੁਲਿਸ ਦੀਆਂ ਟੀਮਾਂ ਇਸ ਤੇ ਕੰਮ ਕਰ ਰਹੀਆ ਹਨ। ਪੁਲਿਸ ਵੱਲੋਂ ਰੇਲਵੇ ਸਟੇਸ਼ਨ ਅਤੇ ਬਸ ਅੱਡੇ ਤੇ ਸਿਨਾਖਤ ਕੀਤੀ ਜਾ ਰਹੀ ਹੈ ਅਤੇ ਦੁਸਰੀ ਸਟੇਟਾ ਤੋਂ ਵੀ ਮਦਦ ਲੱਈ ਜਾ ਰਹੀ ਹੈ ਪਰ ਅਜੇ ਕੋਈ ਸੁਰਾਗ ਸਾਹਮਣੇ ਨਹੀਂ ਆਇਆ ਹੈ।
----------- Advertisement -----------
ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਨੋਜਵਾਨ ਦਾ ਅੱਜ ਪੋਸਟਮਾਰਟਮ
Published on
----------- Advertisement -----------
----------- Advertisement -----------











