ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਦੇਸ਼ ਭਰ ਵਿੱਚ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਸ ਵਿੱਚ ਲੋਕਾਂ ਨੂੰ ਵਿੱਤੀ ਸਹਾਇਤਾ ਮਿਲਦੀ ਹੈ। ਹੁਣ ਔਰਤਾਂ ਨੂੰ ਸਰਕਾਰ ਤੋਂ ਹਰ ਮਹੀਨੇ 1000 ਰੁਪਏ ਮਿਲਣਗੇ। ਇਸ ਸਕੀਮ ਤਹਿਤ ਹੁਣ ਤੋਂ ਕਿਹੜੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਾ ਤੋਹਫਾ ਮਿਲੇਗਾ ਅਤੇ ਕਿਵੇਂ ਇਸ ਦਾ ਫਾਇਦਾ ਫਾਇਦਾ ਲਿਆ ਸਕਦਾ ਹੈ, ਆਓ ਜਾਣਦੇ ਹਾਂ-
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਔਰਤਾਂ ਲਈ ਇੱਕ ਐਲਾਨ ਕੀਤਾ ਹੈ। ਜਿਸ ਤਹਿਤ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਸਰਕਾਰ ਨੇ ਔਰਤਾਂ ਲਈ ‘ਲਾਡਲੀ ਭੈਣਾਂ ਯੋਜਨਾ’ ਲਾਗੂ ਕੀਤੀ ਹੈ। ਜਿਸ ਨਾਲ ਔਰਤਾਂ ਨੂੰ ਕਾਫੀ ਫਾਇਦਾ ਹੋਵੇਗਾ। ਇਹ ਸਕੀਮ ਖਾਸ ਤੌਰ ‘ਤੇ ਔਰਤਾਂ ਨੂੰ ਸਸ਼ਕਤ ਅਤੇ ਮਜ਼ਬੂਤ ਬਣਾਉਣ ਲਈ ਬਣਾਈ ਗਈ ਹੈ ਤਾ ਜੋ ਔਰਤਾਂ ਲਈ ਘਰ ਚਲਾਉਣਾ ਆਸਾਨ ਹੋ ਜਾਏ।
ਸਕੀਮ ਦੇ ਲਾਭ ਲੈਣ ਲਈ-
- ਸਿਰਫ਼ ਮੱਧ ਪ੍ਰਦੇਸ਼ ਦੀਆਂ ਔਰਤਾਂ ਹੀ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ।
- ਅਰਜ਼ੀ ਦੇਣ ਲਈ ਔਰਤਾਂ ਦੀ ਉਮਰ 23 ਸਾਲ 60 ਸਾਲ ਹੋਣੀ ਚਾਹੀਦੀ।
- ਸਕੂਲ ਜਾਂ ਕਾਲਜ ਵਿੱਚ ਪੜ੍ਹ ਰਹੀਆਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
- ਇਹ ਵਿਸ਼ੇਸ਼ ਸਕੀਮ ਸਿਰਫ਼ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀਆਂ ਔਰਤਾਂ ਲਈ ਬਣਾਈ ਗਈ ਹੈ।
5.10 ਜੂਨ ਤੋਂ ਔਰਤਾਂ ਦੇ ਖਾਤਿਆਂ ‘ਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ। - ਅਧਿਕਾਰੀਆਂ ਦੀ ਟੀਮ ਦਰਖਾਸਤ ਲਈ ਪਿੰਡ-ਪਿੰਡ ਜਾਵੇਗੀ।












