October 10, 2024, 8:53 pm
----------- Advertisement -----------
HomeNewsGuest Editorsਕਿਉਂ ਖਤਮ ਹੋ ਰਹੀ ਪੁਰਾਣੇ ਪੰਜਾਬ ਦੀ ਹੋਂਦ, ਨਵੀਂ ਨੌਜਵਾਨ ਪੀੜ੍ਹੀ ਕਿਉਂ...

ਕਿਉਂ ਖਤਮ ਹੋ ਰਹੀ ਪੁਰਾਣੇ ਪੰਜਾਬ ਦੀ ਹੋਂਦ, ਨਵੀਂ ਨੌਜਵਾਨ ਪੀੜ੍ਹੀ ਕਿਉਂ ਮੁੱਖ ਮੋੜ ਰਹੀ ਆਪਣੀ ਬੋਲੀ ਅਤੇ ਵਿਰਸੇ ਤੋਂ ?

Published on

----------- Advertisement -----------

ਹਰਪ੍ਰੀਤ ਸਿੰਘ ਕੰਬੋਜ

1809 ਵਿਚ ਮੈਟ ਕੈਲਫ ਨਾਂ ਦਾ ਇਕ ਬੰਦਾ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਆਇਆ ਤਾਂ ਉਸ ਨੇ ਦੇਖੀਆ ਕਿ ਇਥੇ ਸਭ ਲੋਕ ਪੜ੍ਹੇ ਲਿਖੇ ਹਨ ਅਤੇ ਹਰ ਕੋਈ ਸਮੇਂ ਦਾ ਪਾਬੰਦ ਹੈ। ਉਸ ਸਮੇਂ ਸ਼੍ਰੀ ਹਰਮਿੰਦਰ ਸਾਹਿਬ ਵਿਚ ਸਮਾਂ ਦੇਖਣ ਵਾਲੀਆਂ ਭਾਈ ਲਿਹਣਾ ਜੀ ਦੁਆਰਾ ਬਣਾਈਆ ਘੜ੍ਹੀਆ ਲੱਗੀਆਂ ਹੋਈਆਂ ਸਨ। ਤਾਂ ਮੈਟ ਕੈਲਫ ਨੇ ਇੰਗਲ਼ੈਂਡ ਪਾਰਲੀਮੈਂਟ ਵਿਚ ਜਾ ਕਿ ਕਿਹਾ ਉੱਥੇ (ਪੰਜਾਬ) ਦੀ ਸਿੱਖਿਆ ਪ੍ਰਣਾਲੀ ਬਹੁਤ ਮਜ਼ਬੂਤ ਹੈ, ਜੇ ਪੰਜਾਬ ਦੇਸ਼ ਨੂੰ ਗੁਲਾਮ ਕਰਨਾ ਹੈ ਤਾਂ ਸਾਨੂੰ ਪਹਿਲਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨਾ ਪਵੇਗਾ ਨਹੀਂ ਤਾਂ ਅਸੀ ਐਨੇ ਪੜ੍ਹੇ ਲਿਖੇ ਲੋਕਾਂ ਨੂੰ ਗੁਲਾਮ ਨਹੀ ਬਣਾ ਸਕਦੇ। ਤਾਂ ਉਹਨਾਂ ਨੇ ਇਕ ਜੀ.ਡੈਬਉ ਲੈਂਟਨਰ ਨਾਂ ਦਾ ਬੰਦਾ ਭੇਜਿਆ ਜੋ ਇੰਗਲੈਂਡ ਕਾਲਜ ਦਾ ਪ੍ਰੋਫੈਸਰ ਸੀ।

ਉਸ ਨੂੰ ਪੰਜਾਬ ‘ਚੋਂ ਪੜ੍ਹਾਈ ਨੂੰ ਖਤਮ ਕਰਨ ਲਈ ਭੇਜਿਆ। ਉਹ ਪ੍ਰੋਫੈਸਰ ਪੰਜਾਹ ਬੋਲੀਆਂ ਜਾਣਦਾ ਸੀ। ਉਸ ਨੇ ਪੰਜਾਬ ‘ਚੋਂ ਪੜ੍ਹਾਈ ਨੂੰ 33 ਸਾਲਾ ਵਿਚ ਖਤਮ ਕਰ ਦਿੱਤਾ। ਜੀ.ਡੈਬਉ ਲੈਂਟਨਰ ਅਪਣੀ ਕਿਤਾਬ ਵਿਚ ਲਿਖਦਾ ਕਿ ਹੁਣ ਲਹਿੰਦੇ ਪੰਜਾਬ ਵਿਚ ਚੂੜ੍ਹ ਚੱਕ ਪਿੰਡ ਵਿਚ ਜਿਥੇ 1500 ਲੋਕ ਪੜ੍ਹੇ ਸਨ 33 ਸਾਲ ਬਾਅਦ ਸਿਰਫ 15 ਲੋਕ ਪੜ੍ਹੇ ਰਹਿ ਗਏ ਸਨ। ਬਿਲਕੁਲ ਉਸੇ ਤਰਾਂ ਸਾਡੀ ਅਸਲ ਪੜ੍ਹਾਈ ਨੂੰ ਸਾਡੇ ਬੱਚਿਆ ਤੋਂ ਵਾਂਝਾ ਰੱਖਿਆ ਜਾ ਰਿਹਾ। ਪਰ ਦੁਖ ਦੀ ਗੱਲ ਹੈ ਅਸੀਂ ਅਜੇ ਵੀ ਸੁੱਤੇ ਹੋਏ ਹਾਂ ਅਤੇ ਅਪਣੀ ਬੋਲੀ ਤੇ ਮਾਣ ਨਾ ਕਰਕੇ ਅੰਗਰੇਜੀ ਬੋਲਣ ਅਤੇ ਪੜ੍ਹਣ ਤੇ ਮਾਣ ਮਹਿਸੂਸ ਕਰਦੇ ਹਾਂ। ਫਿਰ ਅਸੀ ਕਹਿੰਦੇ ਹਾ ਕਿ ਸਾਡੇ ਬੱਚੇ ਸਾਡਾ ਸਭਿਆਚਾਰ ਭੁੱਲ ਰਹੇ ਹਨ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦ ਤੱਕ ਸਾਡੇ ਬੱਚਿਆਂ ਨੂੰ ਸਹੀ ਸਮੱਗਰੀ ਨਹੀਂ ਪੜ੍ਹਾਈ ਜਾਏਗੀ ਤਾਂ ਸਾਡੀਆ ਆਉਣ ਵਾਲੀਆ ਨਸਲਾਂ ਕਦੇ ਅਪਣੇ ਅਸਲ ਨਾਲ ਨਹੀ ਜੁੜੀਆਂ ਰਹਿ ਸਕਦੀਆ।

ਸਾਨੂੰ ਖੁਦ ਜਾਗਣ ਦੀ ਲੋੜ ਹੈ। ਸਾਡੇ ਬੱਚੇ ਜਿੰਨੀਆਂ ਮਰਜ਼ੀ ਭਾਸ਼ਾ ਸਿੱਖਣ ਕੋਈ ਮਾੜੀ ਗੱਲ ਨਹੀਂ। ਪਰ ਅਪਣੀ ਮਾਂ ਬੋਲੀ ਨੂੰ ਭੁੱਲਣ ਤੋਂ ਵੱਡਾ ਕੋਈ ਗੁਣਾਹ ਨਹੀਂ।
ਜੇ ਪੰਜਾਬ ਦਾ ਕੋਈ ਸਕੂਲ ਚਾਹੇ ਕੋਈ ਵੀ ਹੋਵੇ ਜੇਕਰ ਉਹ ਬੱਚਿਆ ਨੂੰ ਪੰਜਾਬੀ ਨਹੀ ਪੜ੍ਹਾਉਂਦਾ ਜਾਂ ਬੋਲਣ ਤੋ ਮਨ੍ਹਾਂ ਕਰਦਾ ਤਾਂ ਮੈਨੂੰ ਦੱਸੋ ਮੈਂ ਉਸ ਸਕੂਲ ‘ਤੇ ਤਾਲਾ ਲਾਵਾਂਗਾ। ਅਸੀਂ ਅਪਣੀ ਮਾਂ ਬੋਲੀ ਨਾਲ ਧੱਕਾ ਕਿਸੇ ਕਿਮਤ ‘ਤੇ ਵੀ ਬਰਦਾਸ਼ਤ ਨਹੀਂ ਕਰਾਂਗੇ।

ਪੰਜਾਬ ਦੇ ਸਕੂਲ ਪੰਜਾਬੀ ਨਹੀ ਪੜ੍ਹਾਉਣਗੇ ਤਾਂ ਸਕੂਲਾ ਲਾ ਦਿਆਗੇ ਤਾਲੇ….
ਇਹ ਬਿਆਨ ਦੇਣ ਤੋ ਪਹਿਲਾ ਮੇਰੀ ਜ਼ੁਬਾਨ ਕੰਬ ਰਹੀ ਹੈ। ਦੁਨੀਆ ਵਿਚ ਕੋਈ ਐਸਾ ਮੁਲਕ ਨਹੀਂ ਜਿਸ ਵਿਚ ਉਹਦੀ ਮਾਂ ਬੋਲੀ ਉਸ ਦੇਸ਼ ਸਕੂਲਾਂ ਵਿਚ ਬੱਚਿਆਂ ਨੂੰ ਨਾ ਪੜ੍ਹਾਈ ਜਾਂਦੀ ਹੋਵੇ। ਪਰ ਇਸ ਦੇ ਉਲਟ ਸਾਡੇ ਪੰਜਾਬ ਨਾ ਪੰਜਾਬੀ ਪੜ੍ਹਾਈ ਜਾਂਦੀ ਹੈ ਨਾ ਅਸੀ ਬੱਚਿਆਂ ਪੜ੍ਹਾਉਣਾ ਚਾਹੁੰਦੇ ਹਾਂ।

ਅਸੀਂ ਅਪਣਾ ਪਾਣੀ ਤਬਾਹ ਕਰ ਚੁੱਕੇ ਹਾਂ। ਹਵਾ ਵੀ ਖਰਾਬ ਕਰਤੀ। ਨਤੀਜੇ ਸਾਡੇ ਸਾਹਮਣੇ ਹਨ। ਕਿਵੇਂ ਅਸੀਂ ਭਿਅੰਕਰ ਬਿਮਾਰੀਆਂ ਨਾਲ ਜੂਝ ਰਹੇ ਹਾਂ। ਹੁਣ ਅਸੀਂ ਅਪਣੇ ਬੱਚਿਆਂ ਨੂੰ ਨਾ ਤਾਂ ਆਪਣੇ ਗੁਰੂਆਂ ਵਰਗੇ ਅਤੇ ਨਾ ਸਰਦਾਰ ਹਰੀ ਸਿੰਘ ਨਲਵਾ ਨਾ ਹੀ ਬੰਦਾ ਸਿੰਘ ਬਹਾਦਰ ਵਰਗਾ ਅਤੇ ਨਾ ਹੋਰ ਬਾਕੀ ਸਿੱਖ ਸੂਰਮਿਆਂ ਵਰਗਾ ਬਣਾਉਣਾ ਚਾਹੁੰਦੇ ਹਾਂ।

ਸਾਡੇ ਪੰਜਾਬੀਆ ਤੇ ਪੱਛਮੀ ਸੱਭਿਅਤਾ ਭਾਰੂ ਹੈ। ਜਿਸ ਨੇ ਇਕ ਦਿਨ ਸਾਡੀ ਹੋਂਦ ਨੂੰ ਖਤਮ ਕਰ ਦੇਣਾ, ਸਾਨੂੰ ਪਤਾ ਵੀ ਨਹੀ ਚਲਣਾ। ਕਿਉਂਕਿ ਅੱਜ ਸਾਨੂੰ ਬੰਦੂਕਾਂ ਨਾਲ ਗੁਲਾਮ ਨਹੀਂ ਬਣਾਇਆ ਜਾ ਰਿਹਾ ਬਲ ਕੇ ਸਾਨੂੰ ਵਿਚਾਰਾਂ ਨਾਲ ਗੁਲਾਮ ਬਣਾਇਆ ਜਾ ਰਿਹਾ। ਜੇ ਬੱਚੇ ਨੂੰ ਪੰਜਾਬੀ ਨਹੀ ਆਉਂਦੀ ਤਾਂ ਬੱਚਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਵੇ ਜੁੜ ਸਕਦਾ।

ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ ਬਾਬੇ ਫਰੀਦ ਦਾ, ਬਾਬੇ ਬੁੱਲੇ ਸ਼ਾਹ ਦਾ,ਗਦਰੀ ਬਾਬਿਆ ਦਾ, ਸ਼ਹੀਦ ਕਰਤਾਰ ਸਿੰਘ ਸਰਾਬਾ ,ਸ਼ਹੀਦ ਊਧਮ ਸਿੰਘ ਦਾ ਅਤੇ ਅਣਗਿਣਤ ਗੁਰੂਆਂ ਅਤੇ ਯੋਧਿਆਂ ਦਾ। ਕਿਉਂਕਿ ਚੰਗੀ ਤਾਲੀਮ ਨਾ ਮਿਲਣ ਦਾ ਹੀ ਨਤੀਜਾ ਅੱਜ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਆ, ਧਰਮ ਨਾਲੋ ਟੁੱਟ ਰਹੇ ਆ ਹਰੇਕ ਪੱਖ ਤੋਂ ਸਾਡੇ ਵਿਚ ਨਿਘਾਰ ਆ ਰਿਹਾ। ਚਾਹੇ ਬੱਚਿਆਂ ਦੁਆਰਾ ਮਾਂ ਬਾਪ ਦੀ ਕੀਤੀ ਜਾ ਰਹੀ ਬੇਕਦਰੀ, ਬੱਚੇ ਗੈਂਗਸਟਰ ਬਣ ਰਹੇ ਆ, ਅੱਜ ਦੇ ਬੱਚੇ ਸਮਾਜਿਕ ਕਦਰਾਂ ਕੀਮਤਾਂ ਨੂੰ ਨਹੀਂ ਸਮਝਦੇ। ਇਹ ਸਾਰੀਆਂ ਬੁਰਾਈਆਂ ਸਾਡੇ ਸਮਾਜ ਵਿਚ ਇਸ ਕਰਕੇ ਆ ਰਹੀਆਂ ਹਨ ਕਿਉਂਕਿ ਸਾਡੇ ਬੱਚਿਆਂ ਨੂੰ ਸਾਡੀ ਜੜ੍ਹਾਂ ਨਾਲੋ ਤੋੜਿਆ ਜਾ ਰਿਹਾ।

ਇਥੇ ਮੈਂ ਤੁਹਾਡੇ ਨਾਲ ਇਕ ਸੱਚੀ ਘਟਨਾ ਦਾ ਜਿਕਰ ਕਰਨਾ ਚਾਹੁੰਦਾ ਹਾਂ ਜਦ ਸਾਡਾ ਪੰਜਾਬ ਇੰਡੀਆ ਤੋਂ ਅਲੱਗ ਦੇਸ਼ ਸੀ। ਉਸ ਸਮੇ ਸਾਡੇ ਦੇਸ਼ ਤੇ ਮਹਾਰਾਜਾ ਰਣਜੀਤ ਸਿੰਘ ਜੀ ਹੁਰਾ ਦਾ ਰਾਜ ਹੁੰਦਾ ਸੀ। ਉਸ ਸਮੇ ਪੰਜਾਬ ਵਿਚ ਹਰੇਕ (ਮੁੰਡੇ ਅਤੇ ਕੁੜੀਆਂ) ਪੜ੍ਹਿਆ ਲਿਖਿਆ ਸੀ। ਖਾਲਸਾ ਰਾਜ (ਪੰਜਾਬ) ਬਹੁਤ ਖੁਸ਼ਹਾਲ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲੋਕ ਸਭਾ ‘ਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਭੰਬਲਭੂਸਾ

ਚੰਡੀਗੜ੍ਹ: ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਭੰਬਲਭੂਸਾ ਪੈਦਾ...

Super Exclusive: ਲਿੰਗ ਟੈਸਟ -ਪੰਜਾਬ ਦੀਆਂ 20 ਸਰਕਾਰੀ ਮਸ਼ੀਨਾਂ ਸੀਲ, ਡਾਇਰੈਕਟਰ ਸਿਹਤ ਬੋਲੇ- ਅਜਿਹਾ ਨਹੀਂ ਹੈ

ਚੰਡੀਗੜ੍ਹ, (ਬਲਜੀਤ ਮਰਵਾਹਾ): ਕੋਈ ਵੇਲਾ ਸੀ ਜਦੋਂ ਪੰਜਾਬ ਤੇ ਕੁੜੀ ਮਾਰ ਦਾ ਕਲੰਕ ਲੱਗਿਆ...

ਨਵਜੋਤ ਸਿੱਧੂ ਨੂੰ ਹਾਈਕਮਾਂਡ ਨੇ ਫਿਰ ਨਕਾਰਿਆ! ਇਸ ਸਿਆਸੀ ਆਗੂ ਕੋਲ ਹੋਵੇਗਾ ਪੰਜਾਬ ਪ੍ਰਧਾਨ ਦਾ ਅਹੁਦਾ!

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇਸ 'ਤੇ ਹੁਣ ਸਾਰੀਆਂ ਦੀਆਂ ਨਜ਼ਰਾਂ...