ਹਰਿਆਣਾ ਸਰਕਾਰ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਲਈ ਇਕ ਸਖ਼ਤ ਫੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ (ਡੀ.ਸੀ.), ਪੁਲਿਸ ਸੁਪਰਡੈਂਟ (ਐਸ.ਪੀ.) ਅਤੇ ਉਪ ਮੰਡਲ ਅਫ਼ਸਰ (ਸਿਵਲ) ਐਸ.ਡੀ.ਓ. ਬਿਨਾਂ ਦੱਸੇ ਅਤੇ ਬਿਨਾ ਇਜਾਜਤ ਦੇ ਜ਼ਿਲ੍ਹਾ ਨਹੀਂ ਛੱਡ ਸਕਣਗੇ । ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਸੂਚਿਤ ਕਰਨਾ ਹੋਵੇਗਾ। ਉਹ ਪਹਿਲਾਂ ਤੋਂ ਪ੍ਰਵਾਨਿਤ ਦੌਰੇ ਦੌਰਾਨ ਹੀ ਜ਼ਿਲ੍ਹੇ ਤੋਂ ਬਾਹਰ ਆ – ਜਾ ਸਕਣਗੇ।
ਜਾਰੀ ਹਦਾਇਤਾਂ ਅਨੁਸਾਰ ਸੂਬਾ ਸਰਕਾਰ ਨੇ ਜ਼ਿੰਮੇਵਾਰੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਕਿਸੇ ਵੀ ਕੁਤਾਹੀ ਦੀ ਸੂਰਤ ਵਿੱਚ ਗਲਤੀ ਕਰਨ ਵਾਲੇ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
----------- Advertisement -----------
ਹਰਿਆਣਾ ਦੇ DC-SP ਲਈ ਨਵੇਂ ਸਰਕਾਰੀ ਹੁਕਮ ਜਾਰੀ
Published on
----------- Advertisement -----------

----------- Advertisement -----------