ਸਰਹੱਦ ‘ਤੇ ਪਿਛਲੇ 9 ਮਹੀਨਿਆਂ ਤੋਂ ਡਟੇ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ। 101 ਕਿਸਾਨਾਂ ਦੇ ਤੀਜੇ ਜਥਾ ਪੈਦਲ ਅੰਬਾਲਾ ਵੱਲ ਵੱਧ ਚੁੱਕਿਆ ਹੈ।ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਇੱਥੇ ਇੱਕ ਸ਼ੈੱਡ ਵੀ ਬਣਾਇਆ ਗਿਆ ਹੈ। ਹੁਣ ਸ਼ੈੱਡ ਦੀ ਛੱਤ ‘ਤੇ ਲੋਹੇ ਦੇ ਐਂਗਲ ਦੀ ਵਰਤੋਂ ਕਰਕੇ ਜਾਲ ਵਿਛਾ ਦਿੱਤੀ ਗਈ ਹੈ, ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।ਕਿਸਾਨ ਅੰਦੋਲਨ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਦੇ ਕਿਸਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ।
ਅੱਜ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼, ਹਰਿਆਣਾ ਪੁਲਿਸ ਨੇ ਸੁਰੱਖਿਆ ਦੇ ਘੇਰੇ ਨੂੰ ਕੀਤਾ ਹੋਰ ਮਜ਼ਬੂਤ
ਹਰਿਆਣਾ ਪੁਲਿਸ ਨੇ ਸੁਰੱਖਿਆ ਦੇ ਘੇਰੇ ਨੂੰ ਕੀਤਾ ਹੋਰ ਮਜ਼ਬੂਤ
ਹਰਿਆਣਾ ਪੁਲਿਸ ਨੇ ਲਗਾਏ ਹੋਏ ਨੇ ਪੱਕੇ ਬੈਰੀਕੇਡਸ
ਰਸਤਾ ਪੂਰੀ ਤਰ੍ਹਾਂ ਕੀਤਾ ਹੋਇਆ ਹੈ ਬੰਦ
ਥੋੜ੍ਹੀ ਦੇਰ ’ਚ ਮੁੜ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ ਕਿਸਾਨ
ਜੇ ਜਥਾ ਅੱਗੇ ਨਾਲ ਵੀ ਜਾ ਸਕਿਆ ਤਾਂ ਅਵਾਜ਼ ਜਾਵੇਗੀ- ਪੰਧੇਰ
ਕੀ ਹਨ ਕਿਸਾਨਾਂ ਦੀਆਂ ਮੰਗਾਂ ?
ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ
ਕਿਸਾਨ ਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ
ਦਿੱਲੀ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਨਾ
ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ
MSP ਦੀ ਕਾਨੂੰਨੀ ਗਾਰੰਟੀ
ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕਰਨਾ
ਮ੍ਰਿਤਕ ਕਿਸਾਨਾਂ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ
ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ
ਅੰਦੋਲਨ ਦੌਰਾਨ ਕਿਸਾਨਾਂ ’ਤੇ ਪਏ ਕੇਸ ਰੱਦ ਹੋਣ