ਕੁਰੂਕਸ਼ੇਤਰ ‘ਚ ਅੰਤਰਰਾਸ਼ਟਰੀ ਗੀਤਾ ਉਤਸਵ ਦੌਰਾਨ ਬੀਤੇ ਸ਼ਨੀਵਾਰ ਨੂੰ ਇਕੱਠੇ 2 ਰਿਕਾਰਡ ਬਣੇ। ਸਵੇਰੇ 11 ਵਜੇ 1 ਮਿੰਟ ਤੱਕ ਗੀਤਾ ਦੇ 3 ਸ਼ਲੋਕਾਂ ਦਾ ਪਾਠ ਕੀਤਾ ਗਿਆ, ਜਿਸ ਨਾਲ ਦੁਨੀਆਂ ਭਰ ਵਿਚੋਂ ਇੱਕੋ ਸਮੇਂ 1.25 ਕਰੋੜ ਲੋਕਾਂ ਨੇ ਜੁੜਨ ਦਾ ਦਾਵਾ ਕੀਤਾ। ਥੀਮ ਪਾਰਕ ਵਿੱਚ 18000 ਵਿਦਿਆਰਥੀਆਂ ਦੀ ਮੌਜ਼ੂਦਗੀ ਵਿੱਚ 18 ਸ਼ਲੋਕਾਂ ਦਾ ਗਲੋਬਲ ਗੀਤਾ ਪਾਠ ਕੀਤਾ ਗਿਆ। 950 ਤੋਂ ਜਿਆਦਾ ਸਕੂਲ ਤੇ ਕਾਲਜ ਇਸ ਨਾਲ ਜੁੜੇ।
ਦੱਸ ਦਈਏ ਕਿ ਸਮਾਗਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ, ਅਸਾਮ ਦੇ ਮੁੱਖ ਮੰਤਰੀ ਡਾ: ਹਿਮੰਤਾ ਬਿਸਵਾ ਸਰਮਾ, ਆਰਐਸਐਸ ਮੈਂਬਰ ਇੰਦਰੇਸ਼, ਵਿਧਾਇਕ ਸੁਭਾਸ਼ ਸੁਧਾ, ਸਵਾਮੀ ਆਤਮਾਨੰਦ, ਪੰਜਾਬ ਸੰਤ ਭੁਪਿੰਦਰ ਸਿੰਘ, ਪੀਯੂਸ਼ ਮੁਨੀ ਜੈਨ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਨਾਲ ਹੀ Cm ਮਨੋਹਰ ਲਾਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਗੀਤਾ ਅਤੇ ਗ੍ਰੰਥ ਸਕੂਲ ਪਾਠਕ੍ਰਮ ਵਿਚ ਜੋੜੇ ਜਾਣਗੇ। 54 ਸ਼ਲੋਕ ਪਾਠਕ੍ਰਮ ‘ਚ ਸ਼ਾਮਿਲ ਹੋਣਗੇ, ਜੋ 6ਵੀਂ ਤੋਂ ਲੈਕੇ 12ਵੀਂ ਜਮਾਤ ਤੱਕ ਪੜ੍ਹਾਏ ਜਾਣਗੇ। ਇਸ ਤੋਂ ਇਲਾਵਾ cm ਮਨੋਹਰ ਲਾਲ ਨੇ ਘੋਸ਼ਣਾ ਕੀਤੀ ਕਿ ਪਿੱਪਲੀ ਚ ਸੰਤ ਰਵਿਦਾਸ ਦਾ ਸਮਾਰਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੀ.ਟੀ ਰੋਡ ’ਤੇ ਤਿੰਨ ਏਕੜ ਜ਼ਮੀਨ ’ਤੇ ਸਿੱਖ ਅਜਾਇਬ ਘਰ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿੱਖ ਅਜਾਇਬ ਘਰ ਜੀ.ਟੀ ਰੋਡ ’ਤੇ ਤਿੰਨ ਏਕੜ ਜ਼ਮੀਨ ’ਤੇ ਬਣਾਇਆ ਜਾਵੇਗਾ।












