ਹਰਿਆਣਾ ਦੇ ਗੁਰੂਗ੍ਰਾਮ ਦੇ ਦੋ ਜੁੜਵਾ ਭਰਾਵਾਂ ਨੇ ਇਕੱਠਿਆਂ ਜੇਈਈ ਮੇਨ 2024 ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਨੂੰ 100 ਪਰਸੈਂਟਾਈਲ ਮਿਲਿਆ ਹੈ। ਉਹ ਅਜਿਹਾ ਕਰਨ ਵਾਲੇ ਦੇਸ਼ ਦੇ 23 ਵਿਦਿਆਰਥੀਆਂ ਵਿੱਚੋਂ ਇੱਕ ਹੈ। ਜਦਕਿ ਦੂਜੇ ਨੇ 99.65 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਦੱਸ ਦਈਏ ਕਿ ਇਸ ਪ੍ਰੀਖਿਆ ‘ਚ ਲਗਭਗ 12 ਲੱਖ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਇਹ ਦੋਵੇਂ ਭਰਾ ਆਰਵ ਭੱਟ ਅਤੇ ਆਰੁਸ਼ ਭੱਟ ਗੁਰੂਗ੍ਰਾਮ ਦੇ ਸੈਕਟਰ-69 ਟਿਊਲਿਪ ਵਾਈਟ ਸੁਸਾਇਟੀ ਦੇ ਵਸਨੀਕ ਹਨ। ਆਪਣੀ ਮਾਂ ਕਾਂਤੀ ਭੱਟ ਅਤੇ ਪਿਤਾ ਨੀਰਜ ਭੱਟ ਤੋਂ ਪ੍ਰੇਰਨਾ ਲੈ ਕੇ, ਦੋਵਾਂ ਨੇ ਨਾ ਸਿਰਫ ਪਹਿਲੀ ਕੋਸ਼ਿਸ਼ ਵਿੱਚ ਪ੍ਰੀਖਿਆ ਪਾਸ ਕੀਤੀ। ਦੋਵਾਂ ਨੇ ਇਸ ਦੇ ਲਈ ਰੋਜ਼ਾਨਾ 14 ਤੋਂ 15 ਘੰਟੇ ਅਧਿਐਨ ਕੀਤਾ।
ਆਰਵ ਨੇ ਦੱਸਿਆ ਕਿ ਉਸਦੇ ਪਿਤਾ ਇਲੈਕਟ੍ਰੀਕਲ ਇੰਜੀਨੀਅਰ ਹਨ ਅਤੇ ਮਾਂ ਨੇ ਮੈਥਸ ਵਿੱਚ ਐਮ.ਐਸ.ਸੀ. ਦੀ ਪੜਾਈ ਕੀਤੀ ਹੋਈ ਹੈ। ਬਚਪਨ ਤੋਂ ਹੀ ਉਨ੍ਹਾਂ ਦੀ ਮਾਂ ਨੇ ਦੋਵਾਂ ਭਰਾਵਾਂ ਨੂੰ ਗਣਿਤ ਪੜ੍ਹਾਇਆ। ਇਸ ਕਾਰਨ ਦੋਵਾਂ ਦਾ ਗਣਿਤ ਸ਼ੁਰੂ ਤੋਂ ਹੀ ਚੰਗਾ ਸੀ। ਪਿਤਾ ਜੀ ਇੱਕ ਇੰਜੀਨੀਅਰ ਸਨ ਇਸ ਲਈ ਉਨ੍ਹਾਂ ਤੋਂ ਇੰਜੀਨੀਅਰਿੰਗ ਦੀ ਪ੍ਰੇਰਨਾ ਮਿਲੀ।
ਆਰੁਸ਼ ਨੇ ਦੱਸਿਆ ਕਿ ਉਸਨੇ ਲਾਕਡਾਊਨ ਦੌਰਾਨ ਹੀ ਆਪਣਾ ਕਰੀਅਰ ਤੈਅ ਕਰ ਲਿਆ ਸੀ। ਉਸ ਦਾ ਸੁਪਨਾ ਆਈਆਈਟੀ ਵਿੱਚ ਮੈਥ ਦਾ ਪ੍ਰੋਫੈਸਰ ਬਣਨ ਦਾ ਹੈ। ਉਹ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ। ਆਰੁਸ਼ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਨਾਲ ਪੜ੍ਹਾਈ ਕਰਕੇ ਅਤੇ ਵੱਡੀ ਦੇ ਮਾਰਗਦਰਸ਼ਨ ‘ਤੇ ਚੱਲ ਕੇ ਆਪਣਾ ਮੁਕਾਮ ਹਾਸਲ ਕੀਤਾ ਹੈ। ਫਿਲਹਾਲ ਦੋਵੇਂ ਭਰਾਵਾਂ ਨੇ ਐਡਵਾਂਸ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਹਰਿਆਣਾ ਦੇ ਜੁੜਵਾਂ ਭਰਾਵਾਂ ਨੇ ਇਕੱਠਿਆਂ ਪਾਸ ਕੀਤੀ JEE ਮੇਨ ਪ੍ਰੀਖਿਆ; ਦੇਸ਼ ਦੇ 23 ਟਾਪਰਾਂ ‘ਚ ਨਾਂ ਸ਼ਾਮਲ
Published on
----------- Advertisement -----------
----------- Advertisement -----------











