ਇਨ੍ਹੀ ਦਿਨੀ ਡੇਂਗੂ ਦੇ ਮਾਮਲੇ ਕਾਫ਼ੀ ਦੇਖਣ ਨੂੰ ਮਿਲ ਰਹੇ ਹਨ। ਡੇਂਗੂ ਬੁਖਾਰ ਮਰੀਜ਼ ਲਈ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਜੇਕਰ ਮਰੀਜ਼ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਇਸ ਬਿਮਾਰੀ ’ਚ ਪਲੇਟਲੈਟਸ ਘੱਟ ਹੋਣ ਲੱਗਦੇ ਹਨ। ਜਿਸ ਕਾਰਨ ਮਾਸਪੇਸ਼ੀਆਂ ’ਚ ਦਰਦ ਅਤੇ ਹੋਰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਡੇਂਗੂ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ, ਤੁਹਾਨੂੰ ਸਿਹਤਮੰਦ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਸੇਵਨ ਤੁਸੀਂ ਕਰ ਸਕਦੇ ਹੋ...
1.. ਡੇਂਗੂ ਦੇ ਮਰੀਜ਼ਾਂ ਨੂੰ ਅਜਿਹੇ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹ ਕੁੱਝ ਭੋਜਨ ਅਤੇ ਜੂਸ ਦਾ ਸੇਵਨ ਕਰਕੇ ਸਿਹਤਮੰਦ ਰਹਿ ਸਕਦੇ ਹਨ। ਪਪੀਤੇ ਦੀਆਂ ਪੱਤੀਆਂ ਦਾ ਜੂਸ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਵਧਾਉਣ ਵਿੱਚ ਮਦਦ ਕਰਦਾ ਹੈ।
2.. ਤੁਸੀਂ ਆਪਣੀ ਖੁਰਾਕ ਵਿੱਚ ਚੁਕੰਦਰ ਦਾ ਜੂਸ ਸ਼ਾਮਿਲ ਕਰ ਸਕਦੇ ਹੋ। ਇਸ ਵਿੱਚ ਐਂਟੀਆਕਸੀਡੈਂਟ ਅਤੇ ਡੇਂਗੂ ਨਾਲ ਲੜਨ ਵਾਲੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਲੇਟਲੈਟਸ ਨੂੰ ਵਧਾਉਣ ਦੇ ਨਾਲ-ਨਾਲ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
3.. ਪਪੀਤਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਬਣੇ ਜੂਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਬੁਖਾਰ ਤੋਂ ਵੀ ਰਾਹਤ ਮਿਲੇਗੀ। ਪਲੇਟਲੈਟਸ ਨੂੰ ਵਧਾਉਣ ਲਈ ਤੁਸੀਂ ਪਪੀਤੇ ਦਾ ਜੂਸ ਵੀ ਪੀ ਸਕਦੇ ਹੋ।
4.. ਡੇਂਗੂ ਦੇ ਮਰੀਜ਼ਾਂ ਨੂੰ ਕੀਵੀ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਗੁਣ ਪਲੇਟਲੈਟਸ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੀਵੀ ’ਚ ਵਿਟਾਮਿਨ-ਸੀ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਵਧਾਉਣ ਵਿੱਚ ਵੀ ਮਦਦ ਕਰਦਾ ਹੈ।












