ਅੱਖਾਂ ਦੇ ਹੇਠਾਂ ਡਾਰਕ ਸਰਕਲਸ ਦੀ ਸਮੱਸਿਆ ਅੱਜ-ਕੱਲ੍ਹ ਆਮ ਹੋ ਗਈ ਹੈ। ਕੰਪਿਊਟਰ ਦੇ ਸਾਹਮਣੇ ਕੰਮ ਕਰਨ ਦੇ ਘੰਟੇ, ਪੂਰੀ ਨੀਂਦ ਨਾ ਲੈਣਾ ਅਤੇ ਫ਼ੋਨ ਦਾ ਜ਼ਿਆਦਾ ਇਸਤੇਮਾਲ ਕਰਨਾ ਆਦਿ ਆਦਤਾਂ ਡਾਰਕ ਸਰਕਲ ਦਾ ਖ਼ਤਰਾ ਵਧਾਉਂਦੀਆਂ ਹਨ। ਚਿਹਰੇ ’ਤੇ ਕਾਲੇ ਘੇਰਿਆਂ ਨੂੰ ਛੁਪਾਉਣਾ ਵੀ ਆਸਾਨ ਨਹੀਂ ਹੈ। ਮੇਕਅੱਪ ਨਾਲ ਇਸ ਨੂੰ ਥੋੜੇ ਸਮੇਂ ਲਈ ਘੱਟ ਕੀਤਾ ਜਾ ਸਕਦਾ ਹੈ, ਪਰ ਪੂਰੀ ਤਰ੍ਹਾਂ ਹਟਾਉਣਾ ਮੁਸ਼ਕਿਲ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਕੁਦਰਤੀ ਤਰੀਕੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਡਾਰਕ ਸਰਕਲ ਦੇ ਪਿੱਛੇ ਦੇ ਕਾਰਨ-
. ਨਸ਼ੇ ਦੀ ਲੱਤ
. ਵਧਦੀ ਉਮਰ
. ਖੂਨ ਦੀ ਕਮੀ ਕਾਰਨ
. ਹਾਰਮੋਨਲ ਬਦਲਾਅ
. ਐਲਰਜੀ ਦੇ ਕਾਰਨ
. ਤਣਾਅ
. ਨੀਂਦ ਦੀ ਕਮੀ
. ਪੋਸ਼ਣ ਦੀ ਘਾਟ
ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਚਾਰ-
1.. ਸੰਤਰੇ ਦਾ ਜੂਸ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ, ਖਾਸ ਤੌਰ 'ਤੇ ਵਿਟਾਮਿਨ-ਏ ਅਤੇ ਸੀ, ਜੋ ਕਿ ਦੋਵੇਂ ਸਿਹਤਮੰਦ ਚਮੜੀ ਲਈ ਮਦਦ ਕਰਦੇ ਹਨ। ਸੰਤਰੇ ਦੇ ਰਸ ਵਿੱਚ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ।
2.. ਵਿਟਾਮਿਨ-ਈ ਤੇਲ ਨੁਕਸਾਨ ਨਾਲ ਲੜਨ ਅਤੇ ਕਾਲੇ ਘੇਰਿਆਂ ਨੂੰ ਰੋਕਣ ਜਾਂ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਫ੍ਰੀ ਰੈਡੀਕਲਸ ਤੋਂ ਛੁਟਕਾਰਾ ਪਾਉਣ ਲਈ ਕੰਮ ਕਰਦਾ ਹੈ ਜੋ ਸੈੱਲ ਨੂੰ ਨੁਕਸਾਨ ਪਹੁੰਚਾਉਣ ਲਈ ਜਾਣੇ ਜਾਂਦੇ ਹਨ।
3.. ਆਲੂ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਡਾਰਕ ਸਰਕਲਸ 'ਤੇ ਲਗਾਤਾਰ ਆਲੂ ਦਾ ਰਸ ਲਗਾਉਣ ਨਾਲ ਇਹ ਹੌਲੀ-ਹੌਲੀ ਘੱਟ ਹੋ ਜਾਂਦੇ ਹਨ। ਇਸ ਨੂੰ ਲਗਾਉਣ ਲਈ ਪਹਿਲਾਂ ਆਲੂ ਨੂੰ ਪੀਸ ਲਓ, ਫਿਰ ਉਸ 'ਚੋਂ ਆਲੂ ਦਾ ਰਸ ਕੱਢ ਲਓ। ਇਸ ਤੋਂ ਬਾਅਦ ਰੂੰ ਦੀ ਮਦਦ ਨਾਲ ਅੱਖਾਂ ਦੇ ਹੇਠਾਂ ਅਤੇ ਆਲੇ-ਦੁਆਲੇ ਆਲੂ ਦਾ ਰਸ ਲਗਾਓ। ਅਜਿਹਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕਾਟਨ ਉਸੇ ਹਿੱਸੇ 'ਤੇ ਹੋਵੇ ਜਿੱਥੇ ਕਾਲੇ ਘੇਰੇ ਹਨ। ਲਗਾਤਾਰ ਅਜਿਹਾ ਕਰਨ ਨਾਲ ਫ਼ਰਕ ਪਵੇਗਾ।
4.. ਠੰਡਾ ਦੁੱਧ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਡਾਰਕ ਸਰਕਲਸ ਨੂੰ ਘੱਟ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸਦੇ ਲਈ ਇੱਕ ਕਟੋਰੀ ਵਿੱਚ ਠੰਡਾ ਦੁੱਧ ਲਓ। ਰੂੰ ਦੀ ਮਦਦ ਨਾਲ ਉਸ ਠੰਡੇ ਦੁੱਧ ਨੂੰ ਅੱਖਾਂ ਦੇ ਹੇਠਾਂ ਲਗਾਉਣਾ ਹੈ। 10 ਮਿੰਟ ਤੱਕ ਰੂੰ ਨੂੰ ਅੱਖਾਂ 'ਤੇ ਲਗਾ ਕੇ ਰੱਖੋ। ਇਸ ਤੋਂ ਬਾਅਦ ਅੱਖਾਂ ਨੂੰ ਸਾਧਾਰਨ ਪਾਣੀ ਨਾਲ ਧੋ ਲਓ।












