April 10, 2026, 2:05 pm
----------- Advertisement -----------
HomeNewsBreaking Newsਜੰਗ ਵੀ ਨਹੀਂ ਰੋਕ ਸਕੀ 'ਨੰਦਾ ਦੇਵੀ' ਦੀ ਰਫ਼ਤਾਰ, 46500 MT LPG...

ਜੰਗ ਵੀ ਨਹੀਂ ਰੋਕ ਸਕੀ ‘ਨੰਦਾ ਦੇਵੀ’ ਦੀ ਰਫ਼ਤਾਰ, 46500 MT LPG ਲੈ ਕੇ ਹੋਰਮੁਜ਼ ਤੋਂ ਭਾਰਤ ਪਹੁੰਚਿਆ ਦੂਜਾ ਜਹਾਜ਼

Published on

----------- Advertisement -----------

ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਲਈ ਐਲ.ਪੀ.ਜੀ. ਅਤੇ ਕੱਚਾ ਤੇਲ ਲੈ ਕੇ ਜਾਣ ਵਾਲੇ ਭਾਰਤੀ ਝੰਡੇ ਵਾਲੇ ਟੈਂਕਰ ਸੁਰੱਖਿਅਤ ਢੰਗ ਨਾਲ ਗੁਜਰਾਤ ਦੀਆਂ ਬੰਦਰਗਾਹਾਂ ‘ਤੇ ਪਹੁੰਚ ਰਹੇ ਹਨ, ਜਿਸ ਨਾਲ ਊਰਜਾ ਸਪਲਾਈ ਨੂੰ ਤੁਰੰਤ ਰਾਹਤ ਮਿਲ ਰਹੀ ਹੈ।

ਅੱਜ ਐਲ.ਪੀ.ਜੀ. ਟੈਂਕਰ ‘ਨੰਦਾ ਦੇਵੀ’ 46,500 ਮੀਟ੍ਰਿਕ ਟਨ ਐਲ.ਪੀ.ਜੀ. ਲੈ ਕੇ ਵਡੀਨਾਰ ਪਹੁੰਚਿਆ, ਜਿਥੇ ਐਂਕਰੇਜ ਖੇਤਰ ਵਿਚ ਸ਼ਿਪ-ਟੂ-ਸ਼ਿਪ (ਐਸਟੀਐਸ) ਟ੍ਰਾਂਸਫਰ ਪ੍ਰਕਿਰਿਆ ਚੱਲ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਐਲ.ਪੀ.ਜੀ. ਨੂੰ ‘ਨੰਦਾ ਦੇਵੀ’ ਤੋਂ ਇਕ ਹੋਰ ਜਹਾਜ਼, ਐਮ.ਟੀ. ਬੀ.ਡਬਲਯੂ. ਬਿਰਚ ਵਿਚ ਟ੍ਰਾਂਸਫਰ ਕੀਤਾ ਜਾਵੇਗਾ। ਇਹ ਟ੍ਰਾਂਸਫਰ ਜੋ ਅੱਜ ਸ਼ੁਰੂ ਹੋਣ ਵਾਲਾ ਹੈ, ਨੂੰ ਦੇਸ਼ ਵਿਚ ਐਲਪੀਜੀ ਸਪਲਾਈ ਨੂੰ ਮਜ਼ਬੂਤ ​​ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਦੀਨਦਿਆਲ ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿੱਜੀ ਤੌਰ ‘ਤੇ ਨੰਦਾ ਦੇਵੀ ਦਾ ਦੌਰਾ ਕੀਤਾ। ਉਨ੍ਹਾਂ ਨੇ ਜਹਾਜ਼ ਦੇ ਕੈਪਟਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਅਤੇ ਟ੍ਰਾਂਸਫਰ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਸੁਸ਼ੀਲ ਕੁਮਾਰ ਸਿੰਘ ਨੇ ਕਿਹਾ ਕਿ ਨੰਦਾ ਦੇਵੀ ਜਹਾਜ਼ ਅੱਜ ਸਵੇਰੇ 2.30 ਵਜੇ ਪਹੁੰਚਿਆ। ਇਹ ਜਹਾਜ਼ ਤੋਂ ਜਹਾਜ਼ (ਐਸਟੀਐਸ) ਟ੍ਰਾਂਸਫਰ ਲਈ 46,500 ਮੀਟਰਕ ਟਨ ਐਲ.ਪੀ.ਜੀ. ਲੈ ਕੇ ਆਇਆ ਹੈ, ਜੋ ਕਿ ਸਮੁੰਦਰਾਂ ਵਿਚ ਐਂਕਰੇਜ ਖੇਤਰ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਪਾਰਸਲ ਨੂੰ ਇੱਥੇ ਲਿਆਉਣ ਲਈ ਚਾਲਕ ਦਲ ਦਾ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਮਹਿਰੋ ਦੀ ਗ੍ਰਿਫਤਾਰੀ ਨੂੰ  ਲੈ  ਕੰਚਨ ਕੁਮਾਰੀ ਭਾਬੀ ਦੀ ਮਾਂ ਦਾ ਵੱਡਾ ਬਿਆਨ

ਸੋਸ਼ਲ ਮੀਡੀਆ ਇੰਫੁਲੈਂਸਰ ਕਮਲ ਕੌਰ ਭਾਬੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ...

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲਿਆਂਦਾ ਗਿਆ ਪੰਜਾਬ

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ (ਉਰਫ਼ ਕਮਲ ਕੌਰ ਭਾਬੀ) ਦੇ ਕਤਲ ਮਾਮਲੇ ਵਿੱਚ ਵੱਡੀ...

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਵਾਲ ਉਠਾਉਣਾ ਪੰਥ ‘ਤੇ ਸਿੱਧਾ ਹਮਲਾ ਹੈ, ਸੁਖਬੀਰ ਬਾਦਲ ਨੂੰ ਇਸ ਹਮਲੇ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ: ਹਰਜੋਤ...

ਚੰਡੀਗੜ੍ਹ, 9 ਅਪ੍ਰੈਲ:ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੋਮਣੀ ਅਕਾਲੀ ਦਲ...

ਦੇਸ਼ ਦੀ ਅਗਵਾਈ ਤੋਂ ਆਲਮੀ ਉੱਤਮਤਾ ਤੱਕ: ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ

*ਚੰਡੀਗੜ੍ਹ, 9 ਅਪ੍ਰੈਲ 2026*:ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਅਗਲੇ ਪੜਾਅ ਵਿੱਚ ਪਹੁੰਚਾਉਣ ਦੇ ਉਦੇਸ਼...

ਕੋਟਕਪੂਰਾ ਫਾਇਰਿੰਗ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫੈਸਲਾ, ਪੰਜਾਬ ਤੋਂ ਚੰਡੀਗੜ੍ਹ ਟਰਾਂਸਫਰ ਕੀਤਾ ਮਾਮਲਾ

ਪੰਜਾਬ ਦੇ ਕੋਟਕਪੂਰਾ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ...

  ਹਵਾ ਗੁਣਵੱਤਾ ਮਾਮਲੇ ‘ਚ ਦੋ ਪਾਵਰ ਪਲਾਂਟਾਂ ‘ਤੇ ਕਰੋੜਾਂ ਦਾ ਜੁਰਮਾਨਾ

ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਦਿੱਲੀ ਦੇ 300 ਕਿਲੋਮੀਟਰ ਘੇਰੇ ਅੰਦਰ ਆਉਂਦੇ 6 ਪਾਵਰ...

ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ

*ਚੰਡੀਗੜ੍ਹ, 8 ਅਪ੍ਰੈਲ 2026*ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ...