April 18, 2025, 3:55 pm
----------- Advertisement -----------
HomeNewsBreaking Newsਭਾਰਤੀ ਫ਼ੌਜ ਵਲੋਂ ਅਗਨੀਵੀਰ ਦੀ ਭਰਤੀ ਲਈ Common Entrance Exam 2025 ਦਾ...

ਭਾਰਤੀ ਫ਼ੌਜ ਵਲੋਂ ਅਗਨੀਵੀਰ ਦੀ ਭਰਤੀ ਲਈ Common Entrance Exam 2025 ਦਾ ਨੋਟੀਫ਼ਿਕੇਸ਼ਨ ਜਾਰੀ, ਜਾਣੋ ਕਿਵੇਂ ਹੋਵੇਗੀ ਚੋਣ

Published on

----------- Advertisement -----------

ਭਾਰਤੀ ਫ਼ੌਜ ਵਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ (ਸੀਈਈ) 2025 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡਮੈਨ, ਜੇਸੀਓ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਅਪ੍ਰੈਲ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਪ੍ਰੀਖਿਆ ਜੂਨ 2025 ਵਿਚ ਲਈ ਜਾਵੇਗੀ ਅਤੇ ਦਰਸਾਈਆਂ ਅਸਾਮੀਆਂ ਲਈ ਯੋਗਤਾ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਪਾਸ ਹੈ। ਜਦੋਂ ਕਿ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡਮੈਨ ਦੀ ਅਸਾਮੀ ਲਈ ਉਮਰ ਹੱਦ 17.5 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ। ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਦੇ ਅਫਸਰ ਕਰਨਲ ਚੇਤਨ ਪਾਂਡੇ ਨੇ ਕਿਹਾ ਕਿ ਅਗਨੀਵੀਰ ਭਰਤੀ ਦੇ ਚਾਹਵਾਨ ਪ੍ਰਾਰਥੀ ਕੈਂਟ ਦਫਤਰ ਵਿਚ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਅਗਨੀਵੀਰ ਦੀ ਭਰਤੀ ਲਈ ਵਿਭਾਗ ਦੀ ਵੈੱਬਸਾਈਟ ‘ਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਲ੍ਹਾ ਰੁਜ਼ਗਾਰ ਅਫ਼ਸਰ ਮੁਕੇਸ਼ ਸਰੰਗਲ ਨੇ ਦੱਸਿਆ ਕਿ ਭਰਤੀ ਹੋਣ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਰਾਣੀਕੇ, ਅੰਮ੍ਰਿਤਸਰ ਵਿਖੇ ਮੁਫ਼ਤ ਲਿਖਤੀ ਤੇ ਫਿਜ਼ੀਕਲ ਟੈੱਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਤੇ ਸਿੱਖਿਆਰਥੀਆਂ ਨੂੰ ਰਿਹਾਇਸ਼ ਤੇ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ ਅਤੇ ਟਰੇਨਿੰਗ ਲਈ ਕੋਈ ਵੀ ਫ਼ੀਸ ਚਾਰਜ ਨਹੀਂ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ, ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਚਿੱਟਾ QUEEN’ ਨੂੰ ਗਾਣੇ ‘ਚ ਮਾਡਲ ਬਣਾਉਣ ਵਾਲਾਂ ਗਾਇਕ ਕਿਉਂ ਚਲਾ ਗਿਆ ਡਿਪ੍ਰੈਸ਼ਨ ‘ਚ?, ਕਿਉਂ ਜੋੜਨੇ ਪੈ ਗਏ ਲੋਕਾਂ ਮੂਹਰੇ ਹੱਥ

ਚਰਚਿਤ ਨਸ਼ਾ ਤਸਕਰ ਅਤੇ ਬਰਖਾਸਤ ਹੋਈ ਲੇਡੀ ਕਾਂਸਟੇਬਲ ਅਮਨਦੀਪ ਕੌਰ, ਜਿਸਨੂੰ ਮੀਡੀਆ ‘ਚ ‘ਚਿੱਟਾ...

ਫਿਲਮ ‘ਜਾਟ’ ਦੇ  ਵਿਵਾਦਿਤ ਸੀਨ ਨੂੰ ਗਿਆ ਹਟਾਇਆ ! ਪੰਜਾਬ ‘ਚ ਸੰਨੀ ਦਿਓਲ ਤੇ ਰਣਦੀਪ ਹੁੱਡਾ ਖਿਲਾਫ਼ ਹੋਈ ਸੀ FIR ਦਰਜ

 ਫਿਲਮ ‘ਜਾਟ’ ਤੋਂ ਵਿਵਾਦਪੂਰਨ ਚਰਚ ਦਾ ਸੀਨ ਹਟਾ ਦਿੱਤਾ ਗਿਆ। ਇਹ ਫੈਸਲਾ ਜਲੰਧਰ ਵਿੱਚ...

ਪੰਜਾਬ ਆ ਰਿਹਾ ਹੈ MP ਅੰਮ੍ਰਿਤਪਾਲ ਸਿੰਘ ! ਪੰਜਾਬ ਪੁਲਿਸ ਲਿਆਉਣ ਲਈ ਪਹੁੰਚੀ ਅਸਾਮ

2 ਸਾਲ ਬਾਅਦ ਵਾਰਿਸ ਪੰਜਾਬ ਦੇ ਮੁਖੀ ਅਤੇ MP ਅੰਮ੍ਰਿਤਪਾਲ ਸਿੰਘ ਪੰਜਾਬ ਆ ਰਿਹਾ...

ਅਮਰੀਕਾ ‘ਚ ਦਬੋਚਿਆ ਖਤਰਨਾਕ ਗੈਂਗਸਟਰ ਹੈਪੀ ਪਸੀਆ, ਪੰਜਾਬ ‘ਚ 14 ਗ੍ਰੇ+ਨੇ+ਡ ਹਮਲਿਆਂ ‘ਚ ਹੈ ਸ਼ਾਮਲ

ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ (US Immigration)...

ਫ਼ਿਲਮ ਜਾਟ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਫ਼ਿਲਮ ‘ਜਾਟ’ ਵਿਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ...

ਸਾਧੂ ਸਿੰਘ ਧਰਮਸੋਤ ਆਏ ਜੇਲ੍ਹ ਤੋਂ ਬਾਅਦ, ਬੋਲੇ- ਰਾਜਨੀਤੀ ਦਾ ਹੋਇਆ ਸ਼ਿਕਾਰ

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ...

ਅਲੀਗੜ੍ਹ : ਧੀ ਦੇ ਵਿਆਹ ਤੋਂ ਪਹਿਲਾਂ ਫਰਾਰ ਹੋਣ ਵਾਲੇ ਸੱਸ ਤੇ ਜਵਾਈ ਪਹੁੰਚੇ ਪੁਲਿਸ ਸਟੇਸ਼ਨ, ਥਾਣੇ ‘ਚ ਕੀਤਾ ਸਰੰਡਰ

ਅਲੀਗੜ੍ਹ ਵਿਖੇ ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਸੱਸ ਆਪਣੇ ਜਵਾਈ ਨਾਲ ਫਰਾਰ...

ਅਦਾਕਾਰ Guggu Gill ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਦਿੱਤਾ ਸੁਨੇਹਾ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ...

ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਡਿਜੀਟਲ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਆਯੋਜਨ

ਜਲੰਧਰ:ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ ਨਵੀਂ ਦਿੱਲੀ ਦੇ ਨੋਡਲ ਦਫ਼ਤਰ, ਟੈਲੀਕਾਮ ਪੰਜਾਬ...