ਭੋਪਾਲ ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਾਹਮਣੇ ਸ਼ਵੇਤਾ ਤਿਵਾਰੀ ਨੇ ਵਿਵਾਦਿਤ ਬਿਆਨ ਦਿੱਤਾ ਸੀ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਘਿਰੀ ਬਿੱਗ ਬੌਸ ਫੇਮ ਸ਼ਵੇਤਾ ਤਿਵਾਰੀ ਨੇ ਮੁਆਫੀ ਮੰਗ ਲਈ ਹੈ। ਸ਼ਵੇਤਾ ਨੇ ਬਿਆਨ ਜਾਰੀ ਕਰਕੇ ਇਸ ਵਿਵਾਦ ‘ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਚ ਲਿਖਿਆ, ‘ਮੇਰੇ ਧਿਆਨ ‘ਚ ਆਇਆ ਹੈ ਕਿ ਮੇਰੇ ਕੋ-ਸਟਾਰ ਦੀ ਪਿਛਲੀ ਭੂਮਿਕਾ ਬਾਰੇ ਮੇਰੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ ਅਤੇ ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਦੋਂ ਉਸ ਬਿਆਨ ਦੇ ਸੰਦਰਭ ਨੂੰ ਸਮਝਿਆ ਜਾਵੇਗਾ, ਤਾਂ ਪਤਾ ਲੱਗੇਗਾ ਕਿ ਇਸ ਕਥਨ ਵਿੱਚ ‘ਭਗਵਾਨ’ ਦੀ ਵਰਤੋਂ ਸੌਰਭ ਰਾਜ ਜੈਨ ਲਈ ਕੀਤੀ ਗਈ ਹੈ, ਜਿਸ ਨੇ ਆਪਣੇ ਪਿਛਲੇ ਸੀਰੀਅਲ ਵਿੱਚ ਭਗਵਾਨ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰਾਂ ਦੇ ਕਿਰਦਾਰਾਂ ਦੇ ਨਾਵਾਂ ਨਾਲ ਲੋਕ ਜੁੜ ਜਾਂਦੇ ਹਨ, ਇਸ ਲਈ ਮੈਂ ਮੀਡੀਆ ਨਾਲ ਗੱਲਬਾਤ ਵਿੱਚ ਉਹ ਉਦਾਹਰਣ ਦਿੱਤੀ ਸੀ, ਪਰ ਇਹ ਗਲਤ ਸਮਝਿਆ ਗਿਆ। ਮੈਨੂੰ ਇਸ ਲਈ ਅਫ਼ਸੋਸ ਹੈ।’
ਸ਼ਵੇਤਾ ਨੇ ਅੱਗੇ ਲਿਖਿਆ, ‘ਮੈਂ ਖੁਦ ਭਗਵਾਨ ‘ਤੇ ਬਹੁਤ ਵਿਸ਼ਵਾਸ ਕਰਦੀ ਹਾਂ, ਇਸ ਲਈ ਜਾਣੇ-ਅਣਜਾਣੇ ‘ਚ ਕਿਸੇ ਨਾਲ ਅਜਿਹੀ ਗੱਲ ਕਹਿ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ, ਪਰ ਮੈਨੂੰ ਪਤਾ ਲੱਗਾ ਕਿ ਇਸ ਨਾਲ ਅਣਜਾਣੇ ‘ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੱਚ ਜਾਣੋ ਮੇਰਾ ਆਪਣੇ ਸ਼ਬਦਾਂ ਜਾਂ ਕੰਮਾਂ ਨਾਲ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ, ਇਸ ਲਈ ਮੈਂ ਮੁਆਫੀ ਮੰਗਦੀ ਹਾਂ।
----------- Advertisement -----------
ਵਿਵਾਦਿਤ ਬਿਆਨ ਦੇਣ ‘ਤੇ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ
Published on
----------- Advertisement -----------
----------- Advertisement -----------












