ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਭੈਣ ਅੰਜੂ ਸਹਿਵਾਗ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਈ ਹੈ। ਕਾਂਗਰਸ ਦੇ ਟਿਕਟ ‘ਤੇ ਦੱਖਣੀ ਦਿੱਲੀ ਦੇ ਮਦਨਗੀਰ ਇਲਾਕੇ ਤੋਂ ਕੌਂਸਲਰ ਰਹਿ ਚੁੱਕੀ ਅੰਜੂ ਸਹਿਵਾਗ ਨੂੰ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਵਿਧਾਇਕ ਸੋਮਨਾਥ ਭਾਰਤ ਨੇ ਆਪ ਦੀ ਮੈਂਬਰਸ਼ਿਪ ਦਿਵਾਈ।

ਅੰਜੂ ਸਹਿਵਾਗ ਨੇ ਮੈਂਬਰਸ਼ਿਪ ਲੈਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਪਸੰਦ ਹਨ। ਇਸ ਦੇ ਚਲਦੇ ਹੋਏ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਹੈ।
ਆਮ ਆਦਮੀ ਪਾਰਟੀ ਨੇ ਟਵੀਟ ਕੀਤਾ, ‘ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਜੀ ਦੀ ਭੈਣ ਅੰਜੂ ਸਹਿਵਾਗ ਜੀ ਅੱਜ ਅਰਵਿੰਦ ਕੇਜਰੀਵਾਲ ਸਰਕਾਰ ਦੀ ਜਨਹਿੱਤ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਈ। ਆਪ ਦੇ ਰਾਸ਼ਟਰੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਐੱਮ. ਐੱਲ. ਏ. ਸੋਮਨਾਥ ਭਾਰਤੀ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ।’












