ਬੰਗਾਲੀ ਗਾਇਕ ਅਨੂਪ ਘੋਸ਼ਾਲ ਦਾ ਸ਼ੁੱਕਰਵਾਰ 15 ਦਸੰਬਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਮਲਟੀਪਲ ਆਰਗਨ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਅਨੂਪ ਨੇ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਵਰਗੇ ਹਿੱਟ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ। ਅਨੂਪ ਘੋਸ਼ਾਲ ਪਿਛਲੇ ਕਈ ਦਿਨਾਂ ਤੋਂ ਦੱਖਣੀ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਨੂਪ ਘੋਸ਼ਾਲ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ- “ਮੈਂ ਬੰਗਾਲੀ, ਹਿੰਦੀ ਅਤੇ ਹੋਰ ਭਾਸ਼ਾਵਾਂ ‘ਚ ਗਾਉਣ ਵਾਲੇ ਅਨੂਪ ਘੋਸ਼ਾਲ ਦੇ ਦੇਹਾਂਤ ‘ਤੇ ਡੂੰਘਾ ਦੁੱਖ ਅਤੇ ਸੰਵੇਦਨਾ ਪ੍ਰਗਟ ਕਰਦੀ ਹਾਂ।”
19 ਸਾਲ ਦੀ ਉਮਰ ਵਿੱਚ ਅਨੂਪ ਨੇ ਪਲੇਬੈਕ ਗਾਇਕ ਵਜੋਂ ਪਹਿਲੀ ਵਾਰ ਗਾਇਆ। ਉਨ੍ਹਾਂ ਨੇ ਸੱਤਿਆਜੀਤ ਰੇ ਦੁਆਰਾ ਨਿਰਦੇਸ਼ਤ ਫਿਲਮ ਗੁਪੀ ਗਾਇਨ ਬਾਘਾ ਬਾਈਨੇ ਵਿੱਚ ਇੱਕ ਗੀਤ ਨੂੰ ਆਪਣੀ ਆਵਾਜ਼ ਦਿੱਤੀ। ਅਨੂਪ ਨੂੰ ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ, ਹੁਸਨ ਭੀ ਆਪ ਹੈਂ, ਇਸ਼ਕ ਭੀ ਆਪ ਹੈਂ ਅਤੇ ਤੁਮ ਸਾਥ ਹੋ ਜ਼ਿੰਦਗੀ ਭਰ ਲਈ ਵਰਗੇ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਸੀ। ਹਿੰਦੀ ਅਤੇ ਬੰਗਾਲੀ ਤੋਂ ਇਲਾਵਾ ਉਨ੍ਹਾਂ ਨੇ ਕਈ ਭੋਜਪੁਰੀ ਗੀਤਾਂ ਨੂੰ ਵੀ ਆਵਾਜ਼ ਦਿੱਤੀ।
----------- Advertisement -----------
‘ਤੁਝਸੇ ਨਰਾਜ਼ ਨਹੀਂ ਜ਼ਿੰਦਗੀ’ ਫੇਮ ਗਾਇਕ ਅਨੂਪ ਘੋਸ਼ਾਲ ਦਾ ਹੋਇਆ ਦਿਹਾਂਤ
Published on
----------- Advertisement -----------
----------- Advertisement -----------












