ਬੀਐਸਐਫ ਦੇ ਸੇਕਟਰ ਗੁਰਦਾਸਪੁਰ ਦੇ ਅਧੀਨ ਆਉਂਦੀ ਦੀ ਬੀਓਪੀ ਬਸੰਤਰ ਦੇ ਬੀਐਸਐਫ ਜਵਾਨਾਂ ਨੇ ਭਾਰਤ – ਪਕਿਸਤਾਨ ਸਰਹੱਦ ਤੇ ਲੱਗੀ ਕੰਟੀਲੀ ਤਾਰ ਨੂੰ ਪਾਰ ਕਰਦੇ ਹੋਏ ਇੱਕ ਅਣਪਛਾਤੇ ਵਿਆਕਤੀ ਨੂੰ ਗੋਲੀ ਮਾਰ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਬੀਐੱਸਐੱਫ ਵਲੋਂ ਉਕਤ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਕੀਤਾ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵਲੋਂ ਦੱਸਿਆ ਕਿ ਰਿਹਾ ਹੈ ਕਿ ਮ੍ਰਿਤਕ ਦੀ ਪਹਿਚਾਣ ਨਹੀਂ ਹੋਈ ਲੇਕਿਨ ਉਹ ਭਾਰਤੀ ਹੈ ਅਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਚ ਸੀ।

ਇਸ ਮਾਮਲੇ ਤੇ ਜਾਣਕਾਰੀ ਦੇਂਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਇੰਚਾਰਜ਼ ਅਵਤਾਰ ਸਿੰਘ ਏ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਬੀਐੱਸਐੱਫ ਦੀ ਬਟਾਲੀਅਨ ਦੇ ਕੋਲ ਜਵਾਨਾਂ ਨੇ ਰਾਤ ਦੇ ਸਮੇਂ ਪਾਕਿਸਤਾਨ ਡਰੋਨ ਦੀ ਹਲਚਲ ਦੇਖੀ ਸੀ ਅਤੇ ਜਿਸ ਉੱਤੇ ਬੀਐੱਸਐੱਫ ਨੇ ਫਾਇਰਿੰਗ ਕੀਤੀ ਅਤੇ ਡਰੋਨ ਭਾਰਤੀ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ। ਉਸ ਤੋਂ ਉਹਨਾਂ ਦੀ ਪੁਲਿਸ ਪਾਰਟੀ ਅਤੇ ਬੀਐਸਐਫ ਵਲੋਂ ਸਰਚ ਅਪ੍ਰੇਸ਼ਨ ਵੀ ਚਲਾਇਆ ਗਿਆ ਸੀ ਅਤੇ ਅੱਜ ਸਵੇਰੇ ਕਰੀਬ 6:45 ਵਜੇ ਬੀਓਪੀ ਬਸੰਤਰ ਤੇ ਤੈਨਾਤ ਬੀਐੱਸਐੱਫ ਜਵਾਨਾਂ ਨੇ ਭਾਰਤ – ਪਾਕਿਸਤਾਨ ਸਰਹੱਦ ਨੇੜੇ ਕੰਡਿਆਲੀ ਤਾਰ ਨੂੰ ਭਾਰਤ ਵਾਲੇ ਪਾਸੇ ਤੋਂ ਪਾਰ ਕਰ ਕਰਨ ਜਾ ਰਹੇ ਇਕ ਵਿਆਕਤੀ ਨੂੰ ਦੇਖਿਆ ਤਾ ਪਹਿਲਾ ਉਸ ਨੂੰ ਅਲਰਟ ਕੀਤਾ ਜਦ ਉਹ ਨਹੀਂ ਰੁਕਿਆ ਤਾ ਉਸ ਤੇ ਫਾਇਰ ਕਰ ਉਸ ਨੂੰ ਢੇਰ ਕਰ ਦਿਤਾ ਗਿਆ। ਜਦਕਿ ਮ੍ਰਿਤਕ ਦੀ ਹਾਲੇ ਪਹਿਚਾਣ ਨਹੀਂ ਹੋ ਪਾਈ ਹੈ। ਪਰ ਉਹ ਭਾਰਤੀ, ਕਰੀਬ 40 ਸਾਲ ਉਮਰ ਦਾ ਦੱਸਿਆ ਜਾ ਰਿਹਾ ਹੈ ।
ਉਧਰ ਪੁਲਿਸ ਅਧਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕੇਸ ਦਰਜ਼ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ |












