June 13, 2026, 12:23 am
----------- Advertisement -----------
HomeNewsLatest Newsਕਾਂਗਰਸ ਹਾਈਕਮਾਨ ਪੰਜਾਬ ਮਹਿਲਾਂ ਕਾਂਗਰਸ ਨੂੰ ਬਣਦਾ ਹੱਕ ਜਰੂਰ ਦੇਵੇਗੀ: ਪ੍ਰਿਤਪਾਲ ਕੌਰ...

ਕਾਂਗਰਸ ਹਾਈਕਮਾਨ ਪੰਜਾਬ ਮਹਿਲਾਂ ਕਾਂਗਰਸ ਨੂੰ ਬਣਦਾ ਹੱਕ ਜਰੂਰ ਦੇਵੇਗੀ: ਪ੍ਰਿਤਪਾਲ ਕੌਰ ਬਡਲਾ

Published on

----------- Advertisement -----------

ਚੰਡੀਗੜ੍ਹ 17 ਜਨਵਰੀ 2022: ਹਲਕਾ ਅਮਰਗੜ੍ਹ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਲੇਟ ਹੋਣ ਨਾਲ ਹਲਕੇ ਦਾ ਸਿਆਸੀ ਪਾਰਾ ਵੱਧਦਾ ਜਾ ਰਿਹਾ ਹੈ। ਹਲਕਾ ਅਮਰਗੜ੍ਹ ਤੋ ਕਾਂਗਰਸ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਪ੍ਰਿਤਪਾਲ ਕੌਰ ਬਡਲਾ ਕੋਆਰਡੀਨੇਟਰ ਪੰਜਾਬ ਮਹਿਲਾਂ ਕਾਂਗਰਸ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਵਰਕਰਾਂ ਦੀ ਬਾਂਹ ਫੜੀ ਹੈ। ਹੁਣ ਤੱਕ ਐਲਾਨੀਆ 86 ਸੀਟਾ ਵਿੱਚ ਬੇਸ਼ੱਕ ਮਹਿਲਾਂਵਾ ਨੂੰ ਨਾਮਾਤਰ ਸੀਟਾ ਦਿੱਤੀਆ ਗਈਆ ਹਨ। ਪ੍ਰੰਤੂ ਸਾਨੂੰ ਪਾਰਟੀ ਹਾਈਕਮਾਨ ਅਤੇ ਪ੍ਰਿਯੰਕਾ ਗਾਂਧੀ ਜੀ ਤੇ ਪੂਰਾ ਭਰੋਸਾ ਹੈ ਕਿ ਅਗਲੀ ਸੂਚੀ ਵਿੱਚ ਮਹਿਲਾਂਵਾ ਨੂੰ ਘੱਟੋ-ਘੱਟ 10 ਟਿਕਟਾ ਜਰੂਰ ਦਿੱਤੀਆ ਜਾਣਗੀਆ। ਬੀਬੀ ਬਡਲਾ ਨੇ ਕਿਹਾ ਕਿ ਮਹਿਲਾਂ ਕਾਂਗਰਸ ਨੂੰ ਹੁਣ ਤੱਕ ਇੱਕ ਵੀ ਟਿਕਟ ਨਹੀ ਮਿਲੀ ਜਿਸ ਕਾਰਨ ਪੰਜਾਬ ਮਹਿਲਾਂ ਕਾਂਗਰਸ ਵਰਕਰਾਂ ਵਿੱਚ ਮਾਯੂਸੀ ਹੈ ਜਿਸ ਸੰਬੰਧੀ ਉਹਨਾਂ ਹਾਈਕਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਹਾਈਕਮਾਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਬਾਕੀ ਬਚਦੀਆ ਟਿਕਟਾ ਵਿੱਚੋ ਮਹਿਲਾਂ ਕਾਂਗਰਸ ਦਾ ਬਣਦਾ ਹੱਕ ਉਹਨਾਂ ਨੂੰ ਜਰੂਰ ਦਿੱਤਾ ਜਾਵੇਗਾ। ਹਲਕਾ ਅਮਰਗੜ੍ਹ ਦੀ ਗੱਲਬਾਤ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਹਲਕਾ ਅਮਰਗੜ੍ਹ ਦੀ ਟਿਕਟ ਹਲਕੇ ਵਿੱਚ ਅਤੇ ਜਿੱਤਣ ਵਾਲੇ ਉਮੀਦਵਾਰ ਨੂੰ ਮਿਲੇਗੀ। ਉਹਨਾਂ ਪਿਛਲੇ ਚਾਰ ਸਾਲਾ ਤੋ ਹਲਕੇ ਵਿੱਚ ਕਾਂਗਰਸ ਪਾਰਟੀ ਲਈ ਮਿਹਨਤ ਕੀਤੀ ਹੈ । ਬੂਥ ਲੈਵਲ ਤੱਕ ਪਾਰਟੀ ਨੀਤੀਆ ਨੂੰ ਘਰ ਘਰ ਤੱਕ ਪਹੁੰਚਾਇਆ ਹੈ। ਕਰੋਨਾ ਕਾਲ ਸਮੇ ਉਹਨਾਂ ਹਲਕੇ ਦੇ ਪਿੰਡ ਪਿੰਡ ਲੋਕਾ ਦੀ ਮਦਦ ਹਲਕੇ ਵਿੱਚ ਰਹਿ ਕੇ ਕੀਤੀ ਜਦ ਬਾਕੀ ਲੀਡਰ ਚੰਡੀਗੜ੍ਹ ਆਪਣੀਆ ਕੋਠੀਆ ਵਿੱਚ ਲੁਕੇ ਬੈਠੇ ਸਨ। ਬੀਬੀ ਬਡਲਾ ਨੇ ਕਿਹਾ ਕਿ ਜਿਸ ਤਰਾਂ ਸ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਲੋਕਾ ਲਈ ਕੰਮ ਕੀਤੇ ਹਨ ਕਾਂਗਰਸ ਸਰਕਾਰ ਦਾ ਦੁਬਾਰਾ ਬਣਨਾ ਤੈਅ ਹੈ। ਇਸ ਮੌਕੇ ਬਿੰਦਰ ਬਿੰਜੋਕੀ, ਗੁਰਕੀਰਤ ਸਿੰਘ ਭੱਟੀਆ, ਗੁਰਕਮਲ ਸਿੰਘ, ਗੁਰਲੀਨ ਸਿੰਘ, ਹਰਵਿੰਦਰ ਸਿੰਘ ਆਦਿ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...