ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਸਿੰਘੂ ਬਾਰਡਰ ਨੇੜੇ ਬੀਤੀ ਰਾਤ KMP ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ ਬਾਲ-ਬਾਲ ਬਚੀ। ਪਰ ਦੀਪ ਸਿੱਧੂ ਦੀ ਮੌਤ ਦੀ ਖਬਰ ਸੁਣ ਕੇ ਉਹ ਭੁੱਬਾ ਮਾਰ-ਮਾਰ ਰੋਈ। ਰੀਨਾ ਰਾਏ Reena Rai ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਆਰ ਲਈ ਬਹੁਤ ਹੀ ਭਾਵੁਕ ਪੋਸਟ ਪਾਈ ਹੈ।
ਉਨ੍ਹਾਂ ਨੇ ਦੀਪ ਸਿੱਧੂ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਸ ਨਾਲ ਨਾਲ ਹੀ ਦਰਦ ਦੇ ਨਾਲ ਭਰੀ ਕੈਪਸ਼ਨ ਪਾਈ ਹੈ, ਉਨ੍ਹਾਂ ਨੇ ਲਿਖਿਆ ਹੈ- ‘ਮੈਂ ਟੁੱਟ ਗਈ ਹਾਂ….ਮੈਂ ਅੰਦਰੋਂ ਮਰ ਗਈ ਹਾਂ ਕਿਰਪਾ ਕਰਕੇ ਮੇਰੇ ਰੂਹ ਦੇ ਸਾਥੀ ਮੇਰੇ ਕੋਲ ਵਾਪਸ ਆ ਜਾਓ, ਜਿਵੇਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਿਸੇ ਵੀ ਉਮਰ ਵਿੱਚ ਨਹੀਂ ਛੱਡੋਗੇ…ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ, ਮੇਰੀ ਜਾਨ ਤੁਸੀਂ ਮੇਰੇ ਦਿਲ ਦੀ ਧੜਕਣ ਹੋ…’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅੱਜ ਜਦੋਂ ਮੈਂ ਹਸਪਤਾਲ ਦੇ ਬਿਸਤਰੇ ‘ਤੇ ਲੇਟੀ ਹੋਈ ਸੀ ਤੇ ਮੈਨੂੰ ਸੁਣਾਈ ਦਿੱਤਾ ‘ਮੈਂ ਆਪਣੀ ਜਾਨ ਨੂੰ ਪਿਆਰ ਕਰਦਾ ਹਾਂ’…ਮੈਂ ਜਾਣਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ…ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸੀ ਅਤੇ ਹੁਣ ਤੁਸੀਂ ਚਲੇ ਗਏ ਹੋ….ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ ਅਤੇ ਮੈਂ ਤੁਹਾਨੂੰ ਦੂਜੇ ਜਹਾਨ ‘ਚ ਮਿਲਾਂਗੀ ਮੇਰੀ ਜਾਨ 💔💔💔😪😭😭😭😭 #Truesoulmates’ ਦੱਸ ਦਈਏ ਆਪਣੀ ਮੌਤ ਤੋਂ ਇੱਕ ਦਿਨ ਪਹਿਲਾ ਹੀ ਦੀਪ ਸਿੱਧੂ ਨੇ ਬੜੀ ਧੂਮ-ਧਾਮ ਨਾਲ ਵੈਲੇਨਟਾਈਨ ਡੇਅ ਸੈਲੀਬ੍ਰੇਟ ਕੀਤਾ ਸੀ।