ਲੋਕ ਸਭਾ ਚੋਣਾਂ 2024 ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਚੋਣਾਂ ਦੇ ਪਹਿਲੇ ਗੇੜ ‘ਚ 21 ਸੂਬਿਆਂ ‘ਚ ਕੁੱਲ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਤਾਮਿਲਨਾਡੂ ‘ਚ ਸ਼ੁਰੂ ਹੋਈ ਵੋਟਿੰਗ ‘ਚ ਰਜਨੀਕਾਂਤ ਆਪਣੀ ਵੋਟ ਪਾਉਣ ਪਹੁੰਚੇ। ਪਦਮ ਵਿਭੂਸ਼ਣ ਨਾਲ ਸਨਮਾਨਿਤ 72 ਸਾਲਾ ਅਦਾਕਾਰ ਰਜਨੀਕਾਂਤ ਇਸ ਦੌਰਾਨ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੇ ਨਜ਼ਰ ਆਏ। ਰਜਨੀਕਾਂਤ ਨੂੰ ਚੇਨਈ ਦੇ ਸਟੈਲਾ ਮੈਰਿਸ ਕਾਲਜ ‘ਚ ਵੋਟ ਪਾਉਂਦੇ ਦੇਖਿਆ ਗਿਆ।

ਇਸ ਦੇ ਇਲਾਵਾ ਅਦਾਕਾਰ ਕਮਲ ਹਾਸਨ ਵੀ ਪੋਲਿੰਗ ਬੂਥ ‘ਤੇ ਪਹੁੰਚ ਕੇ ਵੋਟਿੰਗ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਅਦਾਕਾਰ ਧਨੁਸ਼ ਨੂੰ ਪੋਲਿੰਗ ਬੂਥ ‘ਤੇ ਪਹੁੰਚਦੇ ਦੇਖਿਆ ਗਿਆ। ਧਨੁਸ਼ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਸਨ। ਉੱਥੇ ਮੌਜੂਦ ਪੁਲਿਸ ਧਨੁਸ਼ ਨੂੰ ਸੁਰੱਖਿਅਤ ਅੰਦਰ ਲੈ ਗਈ ਜਿੱਥੇ ਉਸਨੇ ਆਪਣੀ ਵੋਟ ਪਾਈ।
ਦੱਸ ਦਈਏ ਕਿ ਵਿਜੇ ਸੇਤੂਪਤੀ ਨੇ ਕਿਲਪੌਕ ਦੇ ਚੇਨਈ ਹਾਈ ਸਕੂਲ ਪਹੁੰਚ ਕੇ ਆਪਣੀ ਵੋਟ ਪਾਈ। ਸਾਊਥ ਦੇ ਸੁਪਰਸਟਾਰ ਅਜੀਤ ਕੁਮਾਰ ਵੀ ਵੋਟ ਪਾਉਣ ਪਹੁੰਚੇ। 52 ਸਾਲਾ ਅਭਿਨੇਤਾ ਆਪਣੀ ਵੋਟ ਪਾਉਣ ਲਈ ਦੱਖਣੀ ਚੇਨਈ ਦੇ ਤਿਰੂਵਨਮਿਯੂਰ ਦੇ ਇਕ ਪੋਲਿੰਗ ਬੂਥ ‘ਤੇ ਪਹੁੰਚੇ।
ਸਭ ਤੋਂ ਪਹਿਲਾ ਤਮਿਲ ਅਦਾਕਾਰ ਅਜੀਤ ਕੁਮਾਰ ਆਪਣੀ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਦਾ ਵੀਡੀਓ ਤਿਰੂਵਨਮਿਉਰ ਦੇ ਪੋਲਿੰਗ ਬੂਥ ਤੋਂ ਸਾਹਮਣੇ ਆਇਆ ਹੈ। ਸਖ਼ਤ ਸੁਰੱਖਿਆ ਦਰਮਿਆਨ ਅਦਾਕਾਰ ਅਜੀਤ ਕੁਮਾਰ ਪਹਿਲੇ ਪੜਾਅ ਵਿੱਚ ਆਪਣੀ ਵੋਟ ਪਾਉਣ ਲਈ ਪੁੱਜੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤ ਕੁਮਾਰ ਵੋਟ ਪਾਉਣ ਲਈ ਸਵੇਰੇ 6:45 ਵਜੇ ਸਭ ਤੋਂ ਪਹਿਲਾਂ ਪਹੁੰਚੇ ਸਨ।