ਨਵੀਂ ਦਿੱਲੀ : – ਦੇਸ਼ ‘ਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਲੜਕੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਦਫਤਰ ਵਿੱਚ ਕੰਮ ਕਰਦੇ ਸਫ਼ਾਈ ਸੇਵਕਾਂ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਨੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ। ਪੀਐੱਮ ਮੋਦੀ ਨੂੰ ਰੱਖੜੀ ਬੰਨ੍ਹ ਕੇ ਕੁੜੀਆਂ ਨੇ ਖੂਬ ਖੁਸ਼ੀ ਮਨਾਈ।
ਅਧਿਕਾਰੀਆਂ ਨੇ ਇਸ ਦਾ ਵੀਡੀਓ ਟਵਿੱਟਰ ‘ਤੇ ਵੀ ਸਾਂਝਾ ਕੀਤਾ ਹੈ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਰੱਖੜੀ ਦੀ ਵਧਾਈ ਦਿੱਤੀ। ਨਾਲ ਹੀ ਕੁੜੀਆਂ ਨੂੰ ਰੱਖੜੀ ਬੰਨ੍ਹਣ ਤੋਂ ਬਾਅਦ ਲਿਖਿਆ- ਇਨ੍ਹਾਂ ਧੀਆਂ ਨਾਲ ਬਹੁਤ ਹੀ ਖਾਸ ਹੈ ਰੱਖੜੀ।
----------- Advertisement -----------
ਪ੍ਰਧਾਨ ਮੰਤਰੀ ਦਫਤਰ ਦੇ ਮੁਲਾਜ਼ਮਾਂ ਦੀਆਂ ਕੁੜੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੰਨ੍ਹੀ ਰੱਖੜੀ
Published on
----------- Advertisement -----------
----------- Advertisement -----------











