ਕੋਲਕਾਤਾ : – ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਪਹਿਲਾ ਮੈਚ 6 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ‘ਤੇ ਹੋਣਗੀਆਂ। ਇਸ ਦੇ ਨਾਲ ਹੀ ਇਹ ਵਿੰਡੀਜ਼ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ।
ਭਾਰਤੀ ਟੀਮ ਨੇ ਲਗਾਤਾਰ 7 ਟੀ-20 ਮੈਚ ਜਿੱਤੇ ਹਨ। ਜੇਕਰ ਟੀਮ ਵੈਸਟਇੰਡੀਜ਼ ਖਿਲਾਫ ਦੂਜਾ ਮੈਚ ਵੀ ਜਿੱਤ ਜਾਂਦੀ ਹੈ ਤਾਂ ਇਸ ਫਾਰਮੈਟ ‘ਚ ਮੈਨ ਇਨ ਬਲੂ ਦੀ ਇਹ ਲਗਾਤਾਰ 8ਵੀਂ ਜਿੱਤ ਹੋਵੇਗੀ।
ਵੈਸਟਇੰਡੀਜ਼ ਦੀ ਟੀਮ ਭਾਰਤੀ ਦੌਰੇ ‘ਤੇ ਹੁਣ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਟੀਮ ਭਾਰਤ ਦੇ ਖਿਲਾਫ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ, ਜਿਸ ਵਿੱਚ ਤਿੰਨ ਵਨਡੇ ਅਤੇ ਇੱਕ ਟੀ-20 ਸ਼ਾਮਲ ਹੈ। ਕੀਰੋਨ ਪੋਲਾਰਡ ਦੀ ਅਗਵਾਈ ਵਾਲੀ ਵੈਸਟਇੰਡੀਜ਼ ਟੀਮ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਆਪਣੇ ਪਸੰਦੀਦਾ ਟੀ-20 ਫਾਰਮੈਟ ਵਿੱਚ ਬਾਕੀ ਮੈਚਾਂ ਲਈ ਭਾਰਤ ਨੂੰ ਚੁਣੌਤੀ ਦੇਵੇਗੀ। ਵੈਸਟਇੰਡੀਜ਼ ਦੀ ਟੀਮ ਇੰਗਲੈਂਡ ਨੂੰ ਟੀ-20 ਸੀਰੀਜ਼ ‘ਚ 3-2 ਨਾਲ ਹਰਾ ਕੇ ਇੱਥੇ ਆਈ ਹੈ। ਭਾਰਤ ਨੇ ਬੁੱਧਵਾਰ ਨੂੰ ਪਹਿਲੇ ਟੀ-20 ਵਿੱਚ ਵਿੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ।
----------- Advertisement -----------
ਭਾਰਤ ਬਨਾਮ ਵੈਸਟਇੰਡੀਜ਼ ਦੂਜਾ ਟੀ – 20 ਅੱਜ
Published on
----------- Advertisement -----------
----------- Advertisement -----------