ਇੰਡੀਗੋ ਏਅਰਲਾਈਨਜ਼ ਦੀ ਤਰਫੋਂ ਇੱਕ ਅਪਾਹਜ ਬੱਚੇ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਰੋਕਣ ਦਾ ਮਾਮਲਾ ਕੇਂਦਰ ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਟਵਿੱਟਰ ‘ਤੇ ਲਿਖਿਆ, ‘ਇਸ ਤਰ੍ਹਾਂ ਦੇ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਮਨੁੱਖ ਨੂੰ ਇਸ ਵਿੱਚੋਂ ਨਹੀਂ ਲੰਘਣਾ ਚਾਹੀਦਾ! ਮੈਂ ਖੁਦ ਮਾਮਲੇ ਦੀ ਜਾਂਚ ਕਰ ਰਿਹਾ ਹਾਂ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਇੰਡੀਗੋ ਤੋਂ ਰਿਪੋਰਟ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ‘ਚ ਕਾਰਵਾਈ ਕੀਤੀ ਗਈ ਹੈ।
ਦਰਅਸਲ ਸ਼ਨੀਵਾਰ ਨੂੰ ਇਕ ਅਪਾਹਜ ਲੜਕਾ ਆਪਣੇ ਮਾਤਾ-ਪਿਤਾ ਨਾਲ ਰਾਂਚੀ ਏਅਰਪੋਰਟ ਪਹੁੰਚਿਆ। ਇਸ ਦੌਰਾਨ ਉਸ ਨੂੰ ਇੰਡੀਗੋ ਦੀ ਰਾਂਚੀ-ਹੈਦਰਾਬਾਦ ਫਲਾਈਟ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਵੀ ਜਹਾਜ਼ ‘ਚ ਸਫਰ ਨਾ ਕਰਨ ਦਾ ਫੈਸਲਾ ਕੀਤਾ।
ਇਸ ਮਾਮਲੇ ‘ਤੇ ਇੰਡੀਗੋ ਨੇ ਦੱਸਿਆ ਕਿ 7 ਮਈ ਨੂੰ ਇਕ ਅਪਾਹਜ ਬੱਚਾ ਆਪਣੇ ਪਰਿਵਾਰ ਨਾਲ ਫਲਾਈਟ ‘ਚ ਸਵਾਰ ਨਹੀਂ ਹੋ ਸਕਿਆ ਕਿਉਂਕਿ ਉਹ ਡਰਿਆ ਹੋਇਆ ਸੀ। ਗਰਾਊਂਡ ਸਟਾਫ ਨੇ ਉਸ ਦੇ ਸ਼ਾਂਤ ਹੋਣ ਲਈ ਆਖਰੀ ਮਿੰਟ ਤੱਕ ਇੰਤਜ਼ਾਰ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ ‘ਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੱਚੇ ਨੂੰ ਫਲਾਈਟ ‘ਚ ਨਹੀਂ ਸੀ ਬਿਠਾਇਆ ਗਿਆ। ਇਸ ਤੋਂ ਬਾਅਦ, ਪਰਿਵਾਰ ਨੂੰ ਏਅਰਲਾਈਨ ਦੁਆਰਾ ਹੋਟਲ ਵਿੱਚ ਰਿਹਾਇਸ਼ ਦਿੱਤੀ ਗਈ ਅਤੇ ਉਹ ਅਗਲੀ ਸਵੇਰ ਹੈਦਰਾਬਾਦ ਲਈ ਰਵਾਨਾ ਹੋਏ।
----------- Advertisement -----------
ਇੰਡੀਗੋ ਨੇ ਅਪਾਹਜ ਬੱਚੇ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕਿਆ: ਜਯੋਤਿਰਾਦਿੱਤਿਆ ਸਿੰਧੀਆ ਏਅਰਲਾਈਨ ‘ਤੇ ਭੜਕੇ
Published on
----------- Advertisement -----------
----------- Advertisement -----------












