ਜਿੱਥੇ ਮੋਦੀ ਦਾ ਕਾਫਲਾ ਫਸਿਆ ਸੀ, ਉਸ ਤੋਂ 50 ਕਿਲੋਮੀਟਰ ਦੂਰ ਸਤਲੁਜ ਦਰਿਆ ‘ਚੋ ਸ਼ੱਕੀ ਕਿਸ਼ਤੀ ਮਿਲੀ ਹੈ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਵਿੱਚੋਂ ਇੱਕ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇੱਥੇ ਕਦੋਂ ਆਈ, ਇਸ ਵਿੱਚ ਕੌਣ-ਕੌਣ ਸਵਾਰ ਸਨ ਅਤੇ ਇਸ ਨੂੰ ਇੱਥੇ ਲਿਆਉਣ ਦਾ ਕੀ ਮਕਸਦ ਸੀ।
ਸਤਲੁਜ ਦਰਿਆ ‘ਚ ਪਾਕਿਸਤਾਨੀ ਕਿਸ਼ਤੀ ਮਿਲਣ ਤੋਂ ਬਾਅਦ ਬੀਐਸਐਫ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬੀਐਸਐਫ ਦੀ ਟੀਮ ਨੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਨੂੰ ਪਾਕਿਸਤਾਨ ਰਾਹੀਂ ਡਰੱਗਜ਼ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।












