ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਾਦ ਵਿਵਾਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪੰਜਾਬ ਕਾਂਗਰਸ ਦੇ ਸੀ ਐਮ ਚਿਹਰੇ ਨੂੰ ਲੈ ਕੇ ਸੁਨੀਲ ਜਾਖੜ ਨੇ ਇੱਕ ਵੱਡਾ ਬਿਆਨ ਦਿੱਤਾ ਹੈ । ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਾਰਟੀ ਕਿਸੇ ਨੂੰ ਵੀ ਚੋਣਾਂ ਲੜਨ ਲਈ ਸੀ. ਐੱਮ. ਚਿਹਰਾ ਨਹੀਂ ਐਲਾਨੇਗੀ, ਚੋਣਾਂ ਮਗਰੋਂ ਵਿਧਾਇਕਾਂ ਦੀ ਸਹਿਮਤੀ ਨਾਲ ਮੁੱਖ ਮੰਤਰੀ ਦਾ ਫ਼ੈਸਲਾ ਹੋਵੇਗਾ। ਜਾਖੜ ਨੇ ਕਿਹਾ ਕਿ ਇਸ ਵਾਰ ਕਾਂਗਰਸ ਨਾ ਤਾਂ ਸਿੱਧੂ, ਨਾ ਚੰਨੀ ਤੇ ਨਾ ਹੀ ਕਿਸੇ ਹੋਰ ਨੂੰ ਲੈ ਕੇ ਚੋਣਾਂ ਲੜੇਗੀ। ਕਾਂਗਰਸ ਦੇ ਨੇਤਾ ਸੁਨੀਲ ਜਾਖੜ ਦਾ ਇਹ ਬਿਆਨ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਾਹਮਣੇ ਆਇਆ ਹੈ।
----------- Advertisement -----------
ਸਾਂਝੀ ਲੀਡਰਸ਼ਿਪ ਹੇਠਾਂ ਲੜਾਂਗੇ ਚੋਣ : ਸੁਨੀਲ ਜਾਖੜ
Published on
----------- Advertisement -----------












