ਕ੍ਰਿਸਮਸ ਦੇ ਤਿਉਹਾਰ ਮੌਕੇ ਈਸਾਈਆਂ ਦੇ ਧਰਮ ਗੁਰੂ ਪੌਪ ਫਰਾਂਸੀਸ ਨੇ ਪਵਿੱਤਰ ਵੈਟੀਕਨ ਦੇ ਸਨ ਪੀਏਟਰ ਗਿਰਜਾਘਰ ਤੋਂ ਕ੍ਰਿਸਮਸ ਸੰਦੇਸ਼ ਜਾਰੀ ਕਰਦਿਆਂ ਸੰਸਾਰ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਰਲਵੇਂ ਯਤਨਾਂ ਰਾਹੀ ਹੱਲ ਲੱਭਣ ਲਈ ਕਿਹਾ ਅਤੇ ਕਿਹਾ ਕਿ ਗਰੀਬ ਮੁਲਕਾਂ ਤੱਕ ਕੋਰੋਨਾ ਵੈਕਸੀਨ ਲਾਜ਼ਮੀ ਪਹੁੰਚਣੀ ਚਾਹੀਦੀ ਹੈ।

ਪੌਪ ਫਰਾਂਸੀਸ ਨੇ ਇਹ ਵੀ ਕਿਹਾ ਕਿ ਕਿਰਤੀ ਕਾਮਿਆਂ ਦਾ ਕੰਮ ਤੇ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਕੰਮਾਂ-ਕਾਰਾਂ ਦੌਰਾਨ ਹੋਣ ਵਾਲੀਆਂ ਮੌਤਾਂ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਤੇ ਹੋ ਰਹੇ ਸ਼ੋਸ਼ਣਾਂ ਨੂੰ ਖ਼ਤਮ ਕਰਨ ਲਈ ਅਤੇ ਸਾਰੇ ਮਨੁੱਖਾਂ ਦੀ ਸਿਹਤ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ












