October 20, 2026, 8:11 pm
----------- Advertisement -----------
HomeNewsLatest Newsਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ 'ਆਪ' ਜਨਤਾ ਤੋਂ ਪੁੱਛ ਕੇ ਬਣਾ...

ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ‘ਆਪ’ ਜਨਤਾ ਤੋਂ ਪੁੱਛ ਕੇ ਬਣਾ ਰਹੀ ਮੁੱਖ ਮੰਤਰੀ: ਕੇਜਰੀਵਾਲ

Published on

----------- Advertisement -----------

ਚੰਡੀਗੜ੍ਹ, 13 ਜਨਵਰੀ 2002 – ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਮੁੱਖ ਮੰਤਰੀ ਚਿਹਰਾ ਚੁਣਨ ਲਈ ‘70748 70748’ ਨੰਬਰ ਜਾਰੀ ਕੀਤਾ ਹੈ। ਇਹ ਨੰਬਰ 17 ਜਨਵਰੀ ਦੀ ਸ਼ਾਮ 5.00 ਵਜੇ ਤੱਕ ਖੁਲ੍ਹਾ ਰਹੇਗਾ। ਲੋਕ ਐਸਐਮਐਸ, ਕਾਲ ਅਤੇ ਵਟਸਐਪ ਰਾਹੀਂ ਇਸ ਨੰਬਰ ‘ਤੇ ਆਪਣੀ ਰਾਏ ਦੇ ਸਕਦੇ ਹਨ ਅਤੇ ਆਪਣੀ ਪਸੰਦ ਦਾ ਮੁੱਖ ਮੰਤਰੀ ਚਿਹਰਾ ਚੁਣ ਸਕਦੇ ਹਨ। ਸਾਰਾ ਡਾਟਾ ਇਕੱਠਾ ਕਰਕੇ ਪਾਰਟੀ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ।
ਮੁੱਖ ਮੰਤਰੀ ਚੁਣਨ ਲਈ ਨਵੀਂ ਲੋਕਤਾਂਤਰਿਕ ਰਿਵਾਇਤ ਦੀ ਸ਼ੁਰੂਆਤ ਕਰਦੇ ਹੋਏ ਅਰਵਿੰਦ ਕੇਜਰਵਿਲ ਨੇ ਕਿਹਾ,”ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਮ ਆਮਦੀ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ। ਇਹ ਤੈਅ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ, ਲੇਕਿਨ ਅਸੀਂ ਇਹ ਤੈਅ ਨਹੀਂ ਕਰਾਂਗੇ। ਇਹ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ।”
ਵੀਰਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੇਜਰਵਿਲ ਨੇ ਇਹ ਨੰਬਰ ਜਾਰੀ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਅਕਸਰ ਆਪਣੇ ਬੇਟੇ,ਭਾਈ,ਬਹੁ ਜਾਂ ਪਰਿਵਾਰ ਦੇ ਕਿਸੀ ਮੈਂਬਰ ਨੂੰ ਮੁੱਖ ਮੰਤਰੀ ਬਣਾਉਦੀਆਂ ਹਨ। ਲੇਕਿਨ ਅੱਜ ਆਮ ਆਦਮੀ ਪਾਰਟੀ ਨੇ ਵਿਰਾਸਤ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਪੰਜਾਬ ਦਾ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਜਨਤਾ ਦੇ ਹੱਥਾਂ ਵਿੱਚ ਦਿੱਤਾ ਹੈ। ਪੰਜਾਬ ਦੀ ਜਨਤਾ ਜਿਸ ਚਿਹਰੇ ‘ਤੇ ਮੁਹਰ ਲਗਾਏਗੀ, ਪਾਰਟੀ ਉਸੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ।”
ਮੁੱਖ ਮੰਤਰੀ ਦੇ ਚਿਹਰੇ ‘ਤੇ ਭਗਵੰਤ ਮਾਨ ਦਾ ਜ਼ਿਕਰ ਕਰਦੇ ਹੋਏ ਕੇਜਰਵਿਲ ਨੇ ਕਿਹਾ ਕਿ ਭਗਵੰਤ ਮਾਨ ਸਾਡੇ ਬਹੁਤ ਹੀ ਪਿਆਰੇ ਹਨ। ਮੇਰਾ ਛੋਟਾ ਭਾਈ ਹੈ ਅਤੇ ਪੰਜਾਬ ਵਿੱਚ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਹਨ। ਕੇਜਰਵਿਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੇ ਹਾਂ। ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ,” ਨਹੀਂ… ਸਾਨੂੰ ਬੰਦ ਕਮਰੇ ਵਿੱਚ ਸੀਐਮ ਡਿਸਾਈਡ ਕਰਨ ਦੀ ਰਿਵਾਇਤ ਬੰਦ ਕਰਨੀ ਚਾਹੀਦੀ ਹੈ। ਰਿਵਾਇਤੀ ਪਾਰਟੀਆਂ ਬੰਦ ਕਮਰੇ ਵਿੱਚ ਹੀ ਸੀਐਮ ਚਿਹਰਾ ਬਣਾ ਕੇ ਉਸਨੂੰ ਲੋਕਾਂ ਤੇ ਥੋਪਦੀਆਂ ਹਨ। ਸਾਨੂੰ ਅਜਿਹੀ ਰਾਜਨੀਤੀ ਨੂੰ ਖ਼ਤਮ ਕਰਨਾ ਹੈ। ਸਾਨੂੰ ਲੋਕਾਂ ਦੀ ਰਾਏ ਦੇ ਅਨੁਸਾਰ ਆਪਣਾ ਸੀਐਮ ਚਿਹਰਾ ਐਲਾਨ ਕਰਨਾ ਚਾਹੀਦਾ ਹੈ ਤਾਂਕਿ ਲੋਕਾਂ ਨੂੰ ਇਹ ਭਰੋਸਾ ਹੋ ਸਕੇ ਕਿ ਇਹ ਮੁੱਖ ਮੰਤਰੀ ਸਾਡਾ ਹੈ ਅਤੇ ਇਸਨੂੰ ਅਸੀਂ ਚੁਣਿਆ ਹੈ। ਪੰਜਾਬ ਦੀ ਜਨਤਾ ਜੋ ਆਦੇਸ਼ ਦੇਵੇਗੀ ਅਸੀਂ ਕਰਾਂਗੇ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੌਜਵਾਨ ਨੇ ਮਾਂ-ਧੀ ’ਤੇ ਕੀਤਾ ਚਾਕੂ ਨਾਲ ਹਮਲਾ, ਖ਼ੁਦ ਦੀ ਵੀ ਮੌਤ

ਜਲੰਧਰ ਦੇ ਆਨੰਦ ਨਗਰ ਇਲਾਕੇ ਵਿਚ ਇਕ ਨੌਜਵਾਨ ਵਲੋਂ ਲੜਕੀ ਦੇ ਘਰ ਵਿਚ ਦਾਖ਼ਲ...

2. ‘ਇੱਕ ਝੋਟੇ ਨੂੰ ਇਨਸਾਫ਼ ਨਹੀਂ ਮਿਲਿਆ, ਦੂਜੇ ਨੂੰ ਕੀ ਮਿਲੇਗਾ?’ ਬਲਕੌਰ ਸਿੰਘ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਮੋਰਚੇ ਦੇ ਵਿਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ...

ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਕਰੇਗੀ ਸੀਬੀਆਈ, CM ਮਾਨ ਦਾ ਵੱਡਾ ਐਲਾਨ

ਮਾਨਸਾ ਵਿੱਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ...

ਅੰਮ੍ਰਿਤਸਰ ਹਵਾਈ ਅੱਡੇ ’ਤੇ ਡਰੋਨ ਤੇ ਹੋਰ ਉੱਡਣ ਵਾਲੇ ਯੰਤਰਾਂ ਦੀ ਉਡਾਨ ’ਤੇ ਲੱਗੀ ਪਾਬੰਦੀ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਤੇ ਕਿਸੇ ਵੀ...

ਮਾਂ ਨੂੰ ਬਿਜਲੀ ਦੇ ਕਰੰਟ ਤੋਂ ਬਚਾਉਂਦਿਆਂ ਪੁੱਤਰ ਨੇ ਗੁਆਈ ਜਾਨ, ਮਾਂ ਗੰਭੀਰ ਜ਼ਖਮੀ

ਲਹਿਰਾਗਾਗਾ ਦੇ ਵਾਰਡ ਨੰਬਰ 14 ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਘਰ...

ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਮਾਣਹਾਨੀ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਾਣਹਾਨੀ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ...

ਕੇਂਦਰ ਨੂੰ ਦੇਸ਼ ਵਿੱਚ ਨਸ਼ਾ ਤਸਕਰੀ ਅਤੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ: ਹਰਪਾਲ ਚੀਮਾ

ਚੰਡੀਗੜ੍ਹ 19 ਅਕਤੂਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਰਾਮ ਮੰਦਰ ਚੰਦਾ-ਚੋਰੀ ਦੀਆਂ 105 ਘਟਨਾਵਾਂ ’ਤੇ ਉੱਠੇ ਸਵਾਲ, ਅਮਨ ਅਰੋੜਾ ਨੇ ਮੰਗਿਆ ਇਨਸਾਫ਼

ਚੰਡੀਗੜ੍ਹ 19 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...