ਪਟਿਆਲਾ : – ਪਟਿਆਲਾ ‘ਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ ਪਿੱਠ ‘ਚ ਛੁਰਾ ਮਾਰਨ ਦਾ ਦੋਸ਼ ਲਗਾਇਆ ਹੈ। ਕੈਪਟਨ ਨੇ ਕਿਹਾ ਕਿ ਜਦੋਂ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਸੀ ਤਾਂ ਉਨ੍ਹਾਂ ਨੇ MeToo ‘ਚ ਫਸੇ ਚੰਨੀ ਨੂੰ ਬਚਾਇਆ ਸੀ। ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚ ਰਹੇ ਸਨ। ਕੈਪਟਨ ਨੇ ਕਿਹਾ ਕਿ ਚੰਨੀ ਉਤਸ਼ਾਹੀ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਇਹ ਸਭ ਕੀਤਾ।
ਕੈਪਟਨ ਨੇ ਕਿਹਾ ਕਿ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਹਨ। ਚੰਨੀ ਮੰਤਰੀ ਬਣਨ ਤੋਂ ਵੱਧ ਕਾਬਲ ਨਹੀਂ ਹੈ, ਦੂਜੇ ਪਾਸੇ ਸਿੱਧੂ ਅਸਥਿਰ ਅਤੇ ਹੱਦੋਂ ਵੱਧ ਅਭਿਲਾਸ਼ੀ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਕਿ ਇਹ ਦੋਵੇਂ ਮੁੱਖ ਮੰਤਰੀ ਬਣ ਜਾਣ।
----------- Advertisement -----------
CM-ਚੰਨੀ ਨੂੰ MeToo ਤੋਂ ਬਚਾਇਆ, ਫਿਰ ਵੀ ਪਿੱਠ ‘ਚ ਛੁਰਾ ਮਾਰਿਆ : ਕੈਪਟਨ ਅਮਰਿੰਦਰ
Published on
----------- Advertisement -----------
----------- Advertisement -----------












