July 27, 2026, 5:19 pm
----------- Advertisement -----------
HomeNewsLatest Newsਸਿਰਸਾ ਨੇ ਕਾਬੁਲ ਗੁਰਦੁਆਰਾ ਸਾਹਿਬ ਹਮਲੇ ਤੋਂ ਬਾਅਦ 111 ਅਫਗਾਨਿਸਤਾਨੀ ਸਿੱਖਾਂ ਤੇ...

ਸਿਰਸਾ ਨੇ ਕਾਬੁਲ ਗੁਰਦੁਆਰਾ ਸਾਹਿਬ ਹਮਲੇ ਤੋਂ ਬਾਅਦ 111 ਅਫਗਾਨਿਸਤਾਨੀ ਸਿੱਖਾਂ ਤੇ ਹਿੰਦੂਆਂ ਨੁੰ ਈ ਵੀਜ਼ਾ ਜਾਰੀ ਕਰਨ ‘ਤੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ

Published on

----------- Advertisement -----------

ਨਵੀਂ ਦਿੱਲੀ, 19 ਜੂਨ : – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ’ਚ ਸਵੇਰ ਸਮੇਂ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਨਿੰਦਾ ਕੀਤੀ| ਮਨਜਿੰਦਰ ਸਿੰਘ ਸਿਰਸਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ 111 ਸਿੱਖਾਂ ਤੇ ਹਿੰਦੂਆਂ ਨੁੰ ਈ ਵੀਜ਼ਾ ਪ੍ਰਦਾਨ ਕਰਨ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਇਹਨਾਂ ਦੇ ਨਾਲ ਇੰਗਲੈਂਡ ਤੋਂ ਇਕ ਵਿਅਕਤੀ ਨੁੂੰ ਈ ਵੀਜ਼ਾ ਜਾਰੀ ਕੀਤਾ ਗਿਆ ਜਿਹਨਾਂ ਦੇ ਪਿਤਾ ਹਮਲੇ ਵਿਚ ਮਾਰੇ ਗਏ ਸਨ। ਉਨ੍ਹਾਂ ਕਿਹਾ ਅਫ਼ਗਾਨਿਸਤਾਨ ਵਿਚ ਇਸ ਤੋਂ ਪਹਿਲਾਂ ਵੀ ਸਿੱਖਾਂ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ ਅਤੇ ਉਥੇ ਵੱਸਦੇ ਸਿੱਖਾਂ ਦੀਆਂ ਮੁਸ਼ਕਲਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸਿੱਖਾਂ ਅੰਦਰ ਚਿੰਤਾ ਅਤੇ ਡਰ ਦਾ ਮਾਹੌਲ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਅਤਿਅੰਤ ਨਿੰਦਣਯੋਗ ਹਮਲੇ ਤੋਂ ਬਾਅਦ 111 ਅਫਗਾਨਿਸਤਾਨੀ ਲੋਕਾਂ ਨੇ ਭਾਰਤ ਸਰਕਾਰ ਕੋਲ ਈ ਵੀਜ਼ਾ ਲਈ ਅਪਲਾਈ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਹ ਫਾਈਲਾਂ ਤੁਰੰਤ ਪ੍ਰਾਸੈਸ ਕਰ ਕੇ ਈ ਵੀਜ਼ੇ ਜਾਰੀ ਕਰਨ ਦੀ ਹਦਾਇਤ ਕੀਤੀ ਤੇ ਇਹ ਵੀਜ਼ੇ ਜਾਰੀ ਹੋ ਗਏ। ਇਹਨਾਂ ਦੇ ਨਾਲ ਹੀ ਇੰਗਲੈਂਡ ਦੇ ਵਿਅਕਤੀ ਨੁੰ ਵੀ ਵੀਜ਼ਾ ਜਾਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਦੀ ਵਿੱਤੀ ਮਦਦ ਵੀ ਕਰਾਂਗੇ ਜਿਹਨਾਂ ਨੂੰ ਹਵਾਈ ਟਿਕਟਾਂ ਖਰੀਦਣ ਵਿਚ ਵਿੱਤੀ ਮੁਸ਼ਕਿਲਾਂ ਹਨ। ਉਹਨਾਂ ਕਿਹਾ ਕਿ ਇਸ ਲੋੜ ਵੇਲੇ ਅਸੀਂ ਆਪਣੇ ਭਰਾਵਾਂ ਤੇ ਭੈਣਾਂ ਨਾਲ ਖੜ੍ਹੇ ਹੋਵਾਂਗੇੇ। ਉਹਨਾਂ ਨੇ ਬਾਕੀ ਰਹਿੰਦੇ 50 ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਈ ਵੀਜ਼ਾ ਲਈ ਅਪਲਾਈ ਕਰਨ ਤਾਂ ਜੋ ਉਹਨਾਂ ਦੀਆਂ ਫਾਈਨਾ ਸਮੇਂ ਸਿਰ ਪ੍ਰਾਸੈਸ ਕਰ ਕੇ ਵੀਜ਼ੇ ਜਾਰੀ ਕੀਤੇ ਜਾ ਸਕਣ|

----------- Advertisement -----------

ਸਬੰਧਿਤ ਹੋਰ ਖ਼ਬਰਾਂ

25 ਸਾਲ ਦੀ ਸਜ਼ਾ ਪੂਰੀ ਕਰਕੇ ਅਬੂ ਸਲੇਮ ਨੇ ਕੀਤੀ ਰਿਹਾਈ ਦੀ ਮੰਗ, ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਫ਼ੈਸਲਾ ਰੱਖਿਆ ਸੁਰੱਖਿਅਤ

1993 ਮੁੰਬਈ ਸੀਰੀਅਲ ਬਲਾਸਟ ਕੇਸ ’ਚ ਦੋਸ਼ੀ ਅੱਤਵਾਦੀ ਅਬੂ ਸਲੇਮ ਦੀ ਸਮੇਂ ਤੋਂ ਪਹਿਲਾਂ...

ਪੇਪਰ ਲੀਕ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪੇਸ਼, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੇਸ਼ ਕੀਤਾ ਬਿੱਲ

ਪੇਪਰ ਲੀਕ ਨਾਲ ਸਬੰਧਤ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਤੇ ਕੇਂਦਰੀ ਮੰਤਰੀ...

ਆਸਟ੍ਰੇਲੀਆ ਦੇ ਵਰਜੀਨੀਆ ‘ਚ ਗੁਰੂ ਘਰ ‘ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਦੇਰ ਭਿਆਨਕ ਅੱਗ ਲੱਗ ਗਈ, ਜਿਸ...

ਫਰੀਦਕੋਟ ਦੇ ਗੁਰੂ ਘਰ ‘ਚ ਯੋਗਾ ਕਰਨ ‘ਤੇ ਜਥੇਦਾਰ ਗੜਗੱਜ ਦਾ ਬਿਆਨ, ਕਿਹਾ- “ਗੁਰੂ ਘਰਾਂ ‘ਚ ਯੋਗ ਆਸਣ ਕਰਨਾ ਸਹੀ ਨਹੀਂ”

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਿਆਂ ਵਿੱਚ ਯੋਗਾ...

ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦੇ 7 ਨਵੇਂ ਸ਼ੱਕੀ ਮਾਮਲੇ ਆਏ ਸਾਹਮਣੇ 

ਦੱਖਣੀ ਆਸਟ੍ਰੇਲੀਆ (ਐਸਏ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਘਾਤਕ H5N1 ਬਰਡ ਫਲੂ ਸਟ੍ਰੇਨ ਦੇ...

ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ: 6 ਦਿਨਾਂ ਬਾਅਦ ਕੰਮ ’ਤੇ ਪਰਤੇ ਹਜ਼ਾਰਾਂ ਕਰਮਚਾਰੀ

ਲਗਾਤਾਰ ਛੇ ਦਿਨ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਰਹੇ ਪੰਜਾਬ ਦੇ ਹਜ਼ਾਰਾਂ ਬਿਜਲੀ...

ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌਤ, ਸੜਕੀ ਹਾਦਸੇ ‘ਚ ਰਾਜਬੀਰ ਸਿੰਘ ਦੀ ਗਈ ਜਾਨ

ਦੁਬਈ ‘ਚ 36 ਸਾਲ ਦੇ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ...

ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਪੇਪਰ ਲੀਕ ਨਾਲ ਸਬੰਧਿਤ ਬਿੱਲ, 2024 ‘ਚ ਬਣੇ ਕਾਨੂੰਨ ਵਿਚ ਹੋਣਗੇ ਬਦਲਾਅ

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਵਿਦਿਆਰਥੀ ਅੰਦੋਲਨ ਖਤਮ ਹੋਣ ਦੇ 2 ਦਿਨ ਬਾਅਦ ਅੱਜ...