September 15, 2026, 2:56 pm
----------- Advertisement -----------
HomeNewsLatest Newsਦੋ ਹਿੰਦੂ ਅਫਸਰਾਂ ਨੇ ਰਚਿਆ ਇਤਿਹਾਸ, ਪਾਕਿਸਤਾਨੀ ਫੌਜ 'ਚ ਲੈਫਟੀਨੈਂਟ ਕਰਨਲ ਨਿਯੁਕਤ

ਦੋ ਹਿੰਦੂ ਅਫਸਰਾਂ ਨੇ ਰਚਿਆ ਇਤਿਹਾਸ, ਪਾਕਿਸਤਾਨੀ ਫੌਜ ‘ਚ ਲੈਫਟੀਨੈਂਟ ਕਰਨਲ ਨਿਯੁਕਤ

Published on

----------- Advertisement -----------

ਪਾਕਿਸਤਾਨੀ ਫੌਜ ‘ਚ ਦੋ ਹਿੰਦੂ ਅਫਸਰਾਂ ਵੱਲੋਂ ਇਤਿਹਾਸ ਰਚਿਆ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਦੋ ਹਿੰਦੂ ਅਫਸਰਾਂ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੋਵੇ। ਮੇਜਰ ਡਾਕਟਰ ਕੈਲਾਸ਼ ਕੁਮਾਰ ਅਤੇ ਮੇਜਰ ਡਾਕਟਰ ਅਨਿਲ ਕੁਮਾਰ ਨੂੰ ਪਾਕਿਸਤਾਨ ਆਰਮੀ ਪ੍ਰਮੋਸ਼ਨ ਬੋਰਡ ਵੱਲੋਂ ਪ੍ਰਮੋਸ਼ਨ ਨੂੰ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਲੈਫਟੀਨੈਂਟ ਕਰਨਲ ਦੇ ਅਹੁਦੇ ਉੱਤੇ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਵੀਰਵਾਰ ਨੂੰ ਸਰਕਾਰੀ ਪਾਕਿਸਤਾਨ ਟੈਲੀਵਿਜ਼ਨ ਨੇ ਕੈਲਾਸ਼ ਕੁਮਾਰ ਦੀ ਤਰੱਕੀ ਹੋਣ ਬਾਰੇ ਟਵੀਟ ਕੀਤਾ। ਪੀਟੀਵੀ ਨੇ ਟਵੀਟ ਕੀਤਾ ਕਿ ਕੈਲਾਸ਼ ਕੁਮਾਰ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਪ੍ਰਾਪਤ ਕਰਨ ਵਾਲੇ ਪਹਿਲੇ ਹਿੰਦੂ ਅਧਿਕਾਰੀ ਬਣ ਗਏ ਹਨ।

ਦਸ ਦਈਏ ਕਿ ਮੇਜਰ ਡਾਕਟਰ ਕੈਲਾਸ਼ ਕੁਮਾਰ ਜਮਸ਼ੋਰੋ ਦੀ ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਹੈਲਥ ਐਂਡ ਸਾਇੰਸਿਜ਼ ਤੋਂ ਐਮਬੀਬੀਐਸ ਕਰਨ ਤੋਂ ਬਾਅਦ 2008 ਵਿੱਚ ਇੱਕ ਕੈਪਟਨ ਵਜੋਂ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਏ ਸਨ। ਕੈਲਾਸ਼ ਕੁਮਾਰ ਸਿੰਧ ਸੂਬੇ ਦੇ ਥਾਰਪਰਕਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜੋ ਕਿ 2019 ਵਿੱਚ ਹਿੰਦੂ ਭਾਈਚਾਰੇ ਵਿੱਚੋਂ ਦੇਸ਼ ਦੇ ਪਹਿਲੇ ਮੇਜਰ ਬਣੇ ਸਨ। ਅਨਿਲ ਕੁਮਾਰ ਸਿੰਧ ਸੂਬੇ ਦੇ ਬਦੀਨ ਦੇ ਰਹਿਣ ਵਾਲੇ ਹਨ। ਖਬਰਾਂ ਮੁਤਾਬਕ ਉਹ 2007 ‘ਚ ਪਾਕਿਸਤਾਨੀ ਫੌਜ ‘ਚ ਭਰਤੀ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੈਂਗਸਟਰ ਕਰਮਵੀਰ ਸਿੰਘ ਦਿਓ ਨੂੰ ਕੈਨੇਡਾ ਤੋਂ ਕੀਤਾ ਗਿਆ ਡਿਪੋਰਟ, AGTF ਪੰਜਾਬ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ BJP ਚ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਰਿਟਾਇਰਡ ਮੇਜਰ ਭੁਪਿੰਦਰ...

ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਇੱਕੋ ਮੰਚ ‘ਤੇ ਚੰਨੀ-ਵੜਿੰਗ, ਸਚਿਨ ਪਾਇਲਟ ਦੀ ਅਗਵਾਈ ‘ਚ ਹੋ ਰਿਹਾ ਪ੍ਰਦਰਸ਼ਨ

ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਵੱਲੋਂ ਝੰਡਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ...

ਲੁਧਿਆਣਾ ‘ਚ ਨਹੀਂ ਵਿਕੇਗਾ ਮੀਟ! ਦੁਕਾਨਾਂ, ਹੋਟਲ ਤੇ ਅਹਾਤੇ ਬੰਦ ਰੱਖਣ ਦੇ ਹੁਕਮ

ਲੁਧਿਆਣਾ ਵਿੱਚ ਜੈਨ ਭਾਈਚਾਰਾ ਅੱਜ ਧਾਰਮਿਕ ਤਿਉਹਾਰ ਮਨਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ...

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬੀ ਮੂਲ ਦੇ ਭਾਰਤੀ ਟਰੱਕ ਡ੍ਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿਭਾਗ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ...

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, CBSA ਨੇ 4 ਪੰਜਾਬੀਆਂ ਨੂੰ ਕੀਤਾ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੱਡੀ ਕਾਰਵਾਈ ਕੀਤੀ...

ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਮੰਗ ਕੀਤੀ ਪੂਰੀ ਗਈ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ/ਲੁਧਿਆਣਾ; 14 ਸਤੰਬਰ 2026:ਪੰਜਾਬ ਨੇ ਬਗੈਰ ਕੋਈ ਕੱਟ ਲਗਾਏ 17,423 ਮੈਗਾਵਾਟ ਦੀ ਆਪਣੀ ਹੁਣ...

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...