ਯੂਪੀ : – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀ ਦੇ ਬਸਤੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਰੈਲੀ ਨੂੰ ਸੰਬੋਧਨ ਕਰਨ ਮੌਕੇ ਪ੍ਰਧਾਨ ਮੰਤਰੀ ਨੇ ਵਿਰੋਧੀਆਂ ਤੇ ਤਿੱਖੇ ਹਮਲੇ ਕੀਤੇ| ਇੱਥੇ ਉਨ੍ਹਾਂ ਕਿਹਾ ਕਿ ਇਸ ਵਾਰ ਯੂਪੀ ਵਿੱਚ ਜਿਸ ਤਰ੍ਹਾਂ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਵਾਰ ਚੋਣ ਕੱਟੜ ਪਰਿਵਾਰਵਾਦ ਅਤੇ ਕੱਟੜ ਰਾਸ਼ਟਰਵਾਦ ਵਿਚਕਾਰ ਹੈ। ਇਸ ਚੋਣ ਵਿਚ ਯੂਪੀ ਦੇ ਸਾਰੇ ਸਮਾਜ ਪਰਿਵਾਰਵਾਦ ਦੇ ਖਿਲਾਫ ਇਕਜੁੱਟ ਹੋ ਗਏ ਹਨ।
ਮੇਰੇ ਗਰੀਬ ਭੈਣ-ਭਰਾ ਇਹਨਾਂ ਪਰਿਵਾਰਵਾਦੀਆਂ ਵੱਲੋਂ 5 ਸਾਲਾਂ ਵਿੱਚ ਗਰੀਬਾਂ ‘ਤੇ ਕੀਤੇ ਅੱਤਿਆਚਾਰ ਨੂੰ ਕਦੇ ਨਹੀਂ ਭੁੱਲ ਸਕਦੇ। ਅੱਜ ਪੰਜਵੇਂ ਪੜਾਅ ਵਿੱਚ ਵੀ ਵੋਟਿੰਗ ਜਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਆਈ ਤਾਂ ਭਾਜਪਾ ਹੀ ਆਵੇਗੀ, ਜੇ ਆਏ ਤਾਂ ਯੋਗੀ ਹੀ ਆਉਣਗੇ।
ਇਸ ਤੋਂ ਪਹਿਲਾਂ ਬਸਤੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਯੂਕਰੇਨ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਅਸੀਂ ਆਪਰੇਸ਼ਨ ਗੰਗਾ ਤਹਿਤ ਭਾਰਤੀਆਂ ਨੂੰ ਵਾਪਸ ਲਿਆ ਰਹੇ ਹਾਂ। ਵਿਰੋਧੀ ਧਿਰ ‘ਤੇ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਪਰਿਵਾਰ ਵਾਲੇ ਕਦੇ ਵੀ ਦੇਸ਼ ਦਾ ਭਲਾ ਨਹੀਂ ਸੋਚ ਸਕਦੇ। ਦੇਸ਼ ਭਗਤੀ ਅਤੇ ਪਰਿਵਾਰ ਦੀ ਦੇਸ਼ ਭਗਤੀ ਵਿੱਚ ਫਰਕ ਹੈ।
----------- Advertisement -----------
ਯੂਪੀ ਦੀਆਂ ਚੋਣਾਂ ਪਰਿਵਾਰਵਾਦ ਅਤੇ ਰਾਸ਼ਟਰਵਾਦ ਵਿਚਕਾਰ ਲੜਾਈ: ਪੀਐਮ ਮੋਦੀ
Published on
----------- Advertisement -----------
----------- Advertisement -----------












