ਫਲ ਸਿਹਤ ਲਈ ਬਹੁਤ ਲਾਭਦਾਇਕ ਹਨ, ਇਸਨੂੰ ਖਾਣ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ, ਪਰ ਕੁਝ ਲੋਕ ਫਲਾਂ ‘ਤੇ ਚਾਟ ਮਸਾਲਾ ਤੇ ਨਮਕ ਛਿੜਕ ਕੇ ਇਸ ਫਲ ਦਾ ਆਨੰਦ ਲੈਂਦੇ ਹਨ। ਗੱਲ ਕਰਾਏ ਅਮਰੂਦ ਫਲ ਦੀ ਤਾਂ ਇਹ ਛੋਟੇ ਬੀਜਾਂ ਨਾਲ ਭਰਿਆ ਹੁੰਦਾ ਹੈ। ਇਸ ਦਾ ਸੁਆਦ ਖਾਣ ‘ਚ ਮਿੱਠਾ ਹੁੰਦਾ ਹੈ। ਅਮਰੂਦ ‘ਚ ਠੰਢਕ ਦਾ ਪ੍ਰਭਾਵ ਹੁੰਦਾ ਹੈ, ਜਿਸ ਨੂੰ ਪੇਟ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਫਲ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ ‘ਚ ਵਿਟਾਮਿਨ-ਸੀ, ਲਾਈਕੋਪੀਨ ਤੇ ਐਂਟੀਆਕਸੀਡੈਂਟ ਗੁਣ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਸਿਹਤ ਤੋਂ ਇਲਾਵਾ ਇਹ ਚਮੜੀ ਲਈ ਵੀ ਫਾਇਦੇਮੰਦ ਹੈ। ਅਮਰੂਦ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਆਮ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਅਮਰੂਦ ਖਾਣ ਦੇ ਹੋਰ ਬਹੁਤ ਫਾਇਦੇ।
ਅਮਰੂਦ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ। ਸੰਤਰੇ ਦੇ ਮੁਕਾਬਲੇ ਇਸ ‘ਚ ਵਿਟਾਮਿਨ-ਸੀ 4 ਗੁਣਾ ਜ਼ਿਆਦਾ ਪਾਇਆ ਜਾਂਦਾ ਹੈ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੇ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਅਮਰੂਦ ਤੁਹਾਡੀਆਂ ਅੱਖਾਂ ਨੂੰ ਵੀ ਸਿਹਤਮੰਦ ਰੱਖਦਾ ਹੈ।
ਅਮਰੂਦ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਅਮਰੂਦ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।












